ਰਾਸ਼ਟਰਪਤੀ ਮੁਰਮੂ ਪੁੱਜੇ ਨਿਊਜ਼ੀਲੈਂਡ, ਸਿੱਖਿਆ ਦੇ ਖੇਤਰ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ

cbadmin
By
cbadmin
2 Min Read

ਮੈਲਬਰਨ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ ’ਤੇ ਨਿਊਜ਼ੀਲੈਂਡ ਪੁੱਜ ਗਏ ਹਨ। ਨਿਊਜ਼ੀਲੈਂਡ ਪੁੱਜਣ ’ਤੇ ਉਨ੍ਹਾਂ ਨੂੰ ਵੈਲਿੰਗਟਨ ਦੇ ਗਵਰਨਮੈਂਟ ਹਾਊਸ ’ਚ ਰਵਾਇਤੀ ਮਾਓਰੀ ‘ਪੋਵੀਰੀ’ ਪ੍ਰੋਗਰਾਮ ’ਚ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਰਾਇਲ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

ਇਸ ਦੌਰਾਨ ਵਾਲਿੰਗਟਨ ’ਚ ਇੰਟਰਨੈਸ਼ਨਲ ਐਜੂਕੇਸ਼ਨ ਕਾਨਫ਼ਰੰਸ ਵਿਖੇ ਬੋਲਦਿਆਂ ਉਨ੍ਹਾਂ ਨੇ ਨਿਊਜ਼ੀਲੈਂਡ ਨੂੰ ਸਿੱਖਿਆ ਦੇ ਖੇਤਰ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਿੱਖਿਆ ਖੇਤਰ, ਖਾਸ ਤੌਰ ’ਤੇ ਮਾਓਰੀ ਸੱਭਿਆਚਾਰ ਅਤੇ ਭਾਸ਼ਾ ਨੂੰ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 8,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਨਿਊਜ਼ੀਲੈਂਡ ਨੂੰ ਇੱਕ ਮੰਜ਼ਿਲ ਵਜੋਂ ਚੁਣਿਆ ਹੈ। ਮੁਰਮੂ ਨੇ ਭਾਰਤ ਵਿੱਚ ਸਿੱਖਿਆ ਦੀ ਮਹੱਤਤਾ ਅਤੇ ਆਪਣੇ ਨਿੱਜੀ ਤਜ਼ਰਬੇ ’ਤੇ ਜ਼ੋਰ ਦਿੱਤਾ ਕਿ ਇਸ ਨੇ ਉਸ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਦਿੱਤਾ।

ਆਪਣੀ ਯਾਤਰਾ ਦੌਰਾਨ ਮੁਰਮੂ ਨੇ ਗਵਰਨਰ ਜਨਰਲ ਡੇਮ ਸਿੰਡੀ ਕਿਰੋ, ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਅਤੇ ਵਪਾਰ ਮੰਤਰੀ ਟੌਡ ਮੈਕਕਲੇ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਦੁਵੱਲੇ ਵਪਾਰ ਮੁੱਦਿਆਂ ’ਤੇ ਚਰਚਾ ਕਰਨ ਲਈ ਅਗਲੇ ਹਫਤੇ ਭਾਰਤ ਆਉਣ ਦੀ ਯੋਜਨਾ ਦਾ ਐਲਾਨ ਕੀਤਾ।

ਮੁਰਮੂ ਨੇ ਇੱਕ ਪੋਵੀਰੀ ਸਮਾਰੋਹ ਵਿੱਚ ਵੀ ਹਿੱਸਾ ਲਿਆ, ਪੁਕੇਹੂ ਰਾਸ਼ਟਰੀ ਯੁੱਧ ਸਮਾਰਕ ’ਤੇ ਫੁੱਲ ਭੇਟ ਕੀਤੇ ਅਤੇ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ। ਉਹ ਸ਼ੁੱਕਰਵਾਰ ਨੂੰ ਆਕਲੈਂਡ ਦਾ ਦੌਰਾ ਕਰਨਗੇ ਅਤੇ ਫਿਰ ਇਕ ਦਿਨਾ ਸਰਕਾਰੀ ਦੌਰੇ ਲਈ ਤਿਮੋਰ-ਲੇਸਤੇ ਜਾਣਗੇ। ਇਸ ਦੌਰੇ ਦਾ ਉਦੇਸ਼ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ, ਖਾਸ ਕਰ ਕੇ ਸਿੱਖਿਆ, ਵਪਾਰ ਅਤੇ ਵਪਾਰ ਵਿੱਚ।

Share This Article