ਮੈਲਬਰਨ ’ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਚੋਰੀ ਕਰਨ ਦੀ ਇੰਡੀਆ ਨੇ ਸਖ਼ਤ ਨਿੰਦਾ ਕੀਤੀ

cbadmin
By
cbadmin
1 Min Read

ਮੈਲਬਰਨ : ਇੰਡੀਆ ਨੇ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਚੋਰੀ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। 12 ਜਨਵਰੀ ਨੂੰ ਤਿੰਨ ਲੋਕਾਂ ਨੇ ਐਂਗਲ ਗ੍ਰਾਈਂਡਰ ਨਾਲ ਮੈਲਬਰਨ ਦੇ Rowville ਸਥਿਤ ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ ਤੋਂ ਕਾਂਸੀ ਦੀ 426 ਕਿੱਲੋ ਦੀ ਕਾਂਸੀ ਦੀ ਮੂਰਤੀ ਚੋਰੀ ਕਰ ਲਈ ਸੀ। ਇਹ ਮੂਰਤੀ 2021 ਵਿੱਚ ਭਾਰਤ ਵੱਲੋਂ ਤੋਹਫੇ ਵਜੋਂ ਦਿੱਤੀ ਗਈ ਸੀ। ਭਾਰਤ ਨੇ ਆਸਟ੍ਰੇਲੀਅਨ ਅਧਿਕਾਰੀਆਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਮੂਰਤੀ ਵਾਪਸ ਲਿਆਉਣ ਲਈ ਕਿਹਾ ਹੈ। ਵਿਕਟੋਰੀਆ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਸ ਨੂੰ “ਸੱਭਿਆਚਾਰਕ ਵੈਂਡਲਿਜ਼ਮ” ਕਿਹਾ ਜਾ ਰਿਹਾ ਹੈ।

Share This Article