“ ਬੰਨ੍ਹ ਕੇ ਰੱਖੋ ਕੁੱਤੇ ਤੇ ਬਿੱਲੀਆਂ ਅੰਦਰ ਤਾੜ ਕੇ” – Pets new laws in Victoria ਜਾਣੋ, ਅੱਜ 1 ਜਨਵਰੀ ਤੋਂ ਕਿੱਥੇ ਲਾਗੂ ਹੋਣਗੇ ਨਵੇਂ ਨਿਯਮ !

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਪੈਂਦੇ ਬੈਂਡੀਗੋ ਟਾਊਨ `ਚ ਅੱਜ 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ। Pets new laws in Victoria ਜਿਸ ਨਾਲ ਕੁੱਤੇ ਅਤੇ ਬਿੱਲੀਆਂ ਰੱਖਣ ਦੇ ਸ਼ੌਕੀਨਾਂ ਵਾਸਤੇ ਕੁੱਝ ਸਖ਼ਤੀ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ।

ਗਰੇਟਰ ਬੈਂਡੀਗੋ ਸੈਂਟਰਲ ਕੌਂਸਲ ਪਿਛਲੇ ਸਾਲ ਮਈ `ਚ ਪਾਸ ਕੀਤੇ ਗਏ ਨਵੇਂ ਨਿਯਮ ਲਾਗੂ ਹੋਣ ਕਰਕੇ ਅੱਜ ਤੋਂ ਕੌਂਸਲ ਵੱਲੋਂ ਤੈਅ ਕੀਤੀਆਂ ਥਾਵਾਂ `ਤੇ ਕੁੱਤੇ ਖੁੱਲ੍ਹੇ ਨਹੀਂ ਛੱਡੇ ਜਾ ਸਕਣਗੇ ਅਤੇ ਬਿੱਲੀਆਂ ਨੂੰ ਹਮੇਸ਼ਾਂ ਲਈ ਆਪਣੇ ਘਰਾਂ ਦੇ ਅੰਦਰ ਤਾੜ ਕੇ ਰੱਖਣਾ ਪਵੇਗਾ। ਭਾਵ ਬਿੱਲੀਆਂ ਪ੍ਰਾਪਰਟੀ ਦੇ ਬਾਹਰ ਘੁੰਮਦੀਆਂ ਦਿਖਾਈ ਨਹੀਂ ਦੇਣੀਆਂ ਚਾਹੀਦੀਆਂ।

Share This Article