ਨਿਊ ਸਾਊਥ ਵੇਲਜ਼ ਦੀ ਮਹਿਲਾ ਦੇ ਦਿਮਾਗ ‘ਚੋਂ ਡਾਕਟਰਾਂ ਨੇ ਕੱਢਿਆ 8 ਸੈਂਟੀਮੀਟਰ ਲੰਬਾ ਕੀੜਾ

Sea7 Australia Team
1 Min Read

ਜੰਗਲੀ ਨੈਟਿਵ ਗਰਾਸ ਖਾਣੀ ਪਈ ਮਹਿੰਗੀ

ਨਿਊ ਸਾਊਥ ਵੇਲਜ਼ (ਪੰਜਾਬੀ ਕਲਾਊਡ ਟੀਮ) – ਨਿਊ ਸਾਊਥ ਵੇਲਜ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੀ ਇੱਕ 64 ਸਾਲਾ ਬਜੁਰਗ ਮਹਿਲਾ ਦੇ ਦਿਮਾਗ ਵਿੱਚੋਂ ਡਾਕਟਰਾਂ ਨੇ ਇੱਕ 8 ਸੈਂਟੀਮੀਟਰ ਲੰਬਾ ਕੀੜਾ ਕੱਢਿਆ ਹੈ ਤੇ ਦੁਨੀਆਂ ਭਰ ਵਿੱਚ ਇਹ ਪਹਿਲੀ ਘਟਨਾ ਹੈ, ਜਦੋਂ ਕੋਈ ਜਾਨਵਰਾਂ ਵਿੱਚ ਮਿਲਣ ਵਾਲਾ ਪੈਰਾਸਾਈਟ ਮਨੁੱਖੀ ਦਿਮਾਗ ਵਿੱਚ ਜਿਓਂਦਾ ਪਾਇਆ ਗਿਆ ਹੋਏ।
ਡਾਕਟਰਾਂ ਅਨੁਸਾਰ ਇਹ ਪੈਰਾਸਾਈਟ ਉਸ ਵੇਲੇ ਮਹਿਲਾ ਦੇ ਸ਼ਰੀਰ ਵਿੱਚ ਦਾਖਿਲ ਹੋਇਆ ਹੋਏਗਾ, ਜਦੋਂ ਮਹਿਲਾ ਨੇ ਘਰ ਦੇ ਨਜਦੀਕ ਨਹਿਰ ਕੰਢੇ ਲੱਗੀ ਇੱਕ ਨੈਟਿਵ ਗ੍ਰਾਸ ਨੂੰ ਬਣਾਕੇ ਖਾਧਾ। ਡਾਕਟਰਾਂ ਅਨੁਸਾਰ ਇਸ ਪੈਰਾਸਾਈਟ ਦੇ ਲਾਰਵੇ ਮਹਿਲਾ ਦੇ ਫੇਫੜਿਆਂ ਤੇ ਲੀਵਰ ਵਿੱਚ ਵੀ ਮੌਜੂਦ ਹੋ ਸਕਦੇ ਹਨ।
ਡਾਕਟਰਾਂ ਨੂੰ ਇਸ ਕੀੜੇ ਬਾਰੇ, ਉਸ ਵੇਲੇ ਪਤਾ ਲੱਗਾ ਜਦੋਂ ਮਹਿਲਾ ਬਿਮਾਰ ਰਹਿਣ ਲੱਗ ਪਈ ਤੇ ਮਹਿਲਾ ਦੀ ਐਮ ਆਰ ਆਈ ਤੋਂ ਬਾਅਦ ਉਸਦੇ ਦਿਮਾਗ ਵਿੱਚ ਇਹ ਜਿਓਂਦਾ ਕੀੜਾ ਮਿਲਿਆ।

Share This Article
Leave a Comment

Leave a Reply

Your email address will not be published. Required fields are marked *