ਨਿਊਜ਼ੀਲੈਂਡ ’ਚ VisaView ਸਿਸਟਮ ਫੇਲ੍ਹ : ਇਮੀਗਰੇਸ਼ਨ ਵਕੀਲ, ਮਾਈਗਰੈਂਟਸ ਤੇ ਕਾਰੋਬਾਰੀ ਨਿਰਾਸ਼

cbadmin
By
cbadmin
1 Min Read

ਮੈਲਬਰਨ: ਨੈਲਸਨ’ਜ਼ ਪਿਟ ਐਂਡ ਮੂਰ ਲਾਅ ਫਰਮ ਦੀ ਇਮੀਗ੍ਰੇਸ਼ਨ ਵਕੀਲ ਐਲੀ ਫਲੇਮਿੰਗ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਆਪਣੇ ਪਲੇਟਫਾਰਮ VisaView ’ਤੇ ਸਟੀਕ ਅਤੇ ਤਾਜ਼ਾ ਵੀਜ਼ਾ ਸਟੇਟਸ ਜਾਣਕਾਰੀ ਪ੍ਰਦਾਨ ਕਰਨ ’ਚ ਫੇਲ੍ਹ ਸਾਬਤ ਹੋਇਆ ਹੈ। ਸਿਸਟਮ ਕਾਰੋਬਾਰੀਆਂ ਨੂੰ ਤਸਦੀਕ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਕੀ ਕੋਈ ਉਨ੍ਹਾਂ ਲਈ ਕੰਮ ਕਰ ਸਕਦਾ ਹੈ ਜਾਂ ਨਹੀਂ। ਹਾਲਾਂਕਿ, ਫਲੇਮਿੰਗ ਦਾ ਕਹਿਣਾ ਹੈ ਕਿ ਸਿਸਟਮ ਭਰੋਸੇਯੋਗ ਨਹੀਂ ਹੈ ਅਤੇ ਇਸ ਦੀਆਂ ਗਲਤੀਆਂ ਇੰਪਲੋਏਅਰ ਅਤੇ ਵੀਜ਼ਾ ਹੋਲਡਰ ਦੋਵਾਂ ਲਈ ਭੰਬਲਭੂਸਾ ਪੈਦਾ ਕਰ ਰਹੀਆਂ ਹਨ, ਜਿਸ ਤੋਂ ਮਾਈਗਰੈਂਟਸ ਅਤੇ ਕਾਰੋਬਾਰੀ ਦੋਵੇਂ ਨਿਰਾਸ਼ ਹਨ। ਫਲੇਮਿੰਗ ਨੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ INZ ਨਾਲ ਕਈ ਵਾਰ ਸੰਪਰਕ ਕੀਤਾ ਹੈ, ਪਰ ਜਵਾਬ ਇਹ ਰਿਹਾ ਹੈ ਕਿ ਉਹ ਇਸ ‘ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਨੇ ਸਿਸਟਮ ਨਾਲ ਮੁਸ਼ਕਲ ਦਾ ਸਾਹਮਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੈੱਬਸਾਈਟ ਰਾਹੀਂ ਵੀਜ਼ਾਵਿਊ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।

Share This Article
Leave a Comment

Leave a Reply

Your email address will not be published. Required fields are marked *