ਨਿਊਜ਼ੀਲੈਂਡ ‘ਚ ਰਮਨਦੀਪ ਸਿੰਘ ਕਤਲ ਕੇਸ ਦੇ ਮੁਲਜ਼ਮ ਦਾ ਨਾਂ ਜਗ-ਜ਼ਾਹਰ

cbadmin
By
cbadmin
1 Min Read

ਮੈਲਬਰਨ : ਪਿਛਲੇ ਸਾਲ ਵੈਸਟ ਆਕਲੈਂਡ ਵਿਚ ਸਿਕਿਉਰਟੀ ਗਾਰਡ ਰਮਨਦੀਪ ਸਿੰਘ ਦੇ ਕਤਲ ਦੇ ਦੋਸ਼ੀ ਦੋ ਵਿਅਕਤੀਆਂ ਵਿਚੋਂ ਇਕ ਦਾ ਨਾਮ ਜਗ-ਜ਼ਾਹਰ ਕੀਤਾ ਗਿਆ ਹੈ। 27 ਸਾਲ ਦੇ ਲੇਬਰਰ ਲੋਰੇਂਜੋ ਟੈਂਗੀਰਾ ਨੂੰ ਰਮਨਦੀਪ ਸਿੰਘ ਦੇ ਕਤਲ ਦੇ ਇਲਜ਼ਾਮ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕ੍ਰਿਸਮਸ ਤੋਂ ਇਕ ਹਫਤਾ ਪਹਿਲਾਂ ਮੈਸੀ ਦੇ ਰਾਇਲ ਰਿਜ਼ਰਵ ਕਾਰ ਪਾਰਕ ਵਿਚ 25 ਸਾਲ ਦੇ ਆਰਮਰਗਾਰਡ ਗਸ਼ਤਕਰਤਾ ਰਮਨਦੀਪ ਸਿੰਘ ਦੀ ਲਾਸ਼ ਮਿਲੀ ਸੀ। ਤੰਗੀਰਾ ‘ਤੇ ਜੂਨ 2025 ‘ਚ 17 ਸਾਲ ਦੇ ਸਹਿ-ਦੋਸ਼ੀ ਦੇ ਨਾਲ ਮੁਕੱਦਮਾ ਚਲਾਇਆ ਜਾਵੇਗਾ। ਅਗਲੇ ਮਹੀਨੇ ਇਸ ਗੱਲ ਦੀ ਸੁਣਵਾਈ ਤੈਅ ਕੀਤੀ ਗਈ ਹੈ ਕਿ ਕੀ ਨਾਬਾਲਗ ਦੀ ਪਛਾਣ ਜ਼ਾਹਰ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਰਮਨਦੀਪ ਸਿੰਘ ਭਾਰਤ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਟੂਡੈਂਟ ਵੀਜ਼ਾ ‘ਤੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ 2018 ਵਿੱਚ ਨਿਊਜ਼ੀਲੈਂਡ ਆਇਆ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਬੱਚਾ ਸੀ, ਜਿਸ ਦਾ ਜਨਮ ਅਤੇ ਪਾਲਣ-ਪੋਸ਼ਣ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਵਿੱਚ ਹੋਇਆ ਸੀ।

Share This Article
Leave a Comment

Leave a Reply

Your email address will not be published. Required fields are marked *