ਜੰਮੂ ਦੇ ਸਿੱਖ ਨੇ ਵਧਾਇਆ ਪੱਗ ਦਾ ਮਾਣ, 10 ਹਜ਼ਾਰ ਡਾਲਰ ਦੀ ਜਪਤੇਗ ਸਿੰਘ ਭਮਰਾ ਨੇ ਵੱਕਾਰੀ ਅਮਰੀਕੀ ਸਕਾਲਰਸ਼ਿੱਪ ਜਿੱਤੀ

cbadmin
By
cbadmin
1 Min Read

ਮੈਲਬਰਨ : ਭਾਰਤੀ ਸਿੱਖ ਵਿਦਿਆਰਥੀ ਜਪਤੇਗ ਸਿੰਘ ਭਮਰਾ ਨੇ ਅਮਰੀਕਾ ਦੀ ਵੱਕਾਰੀ ‘HonorsGrandU 2025 Scholarship’ ਜਿੱਤ ਲਈ ਹੈ। ਇਹ ਸਕਾਰਲਸ਼ਿਪ ਜਿੱਤਣ ਵਾਲਾ ਉਹ 2012 ਤੋਂ ਬਾਅਦ ਪਹਿਲਾ ਭਾਰਤੀ ਹੈ। ਉਸ ਨੂੰ ਸਕਾਲਰਸ਼ਿਪ ’ਚ 10,000 ਡਾਲਰ ਦੀ ਗ੍ਰਾਂਟ ਅਤੇ ਅਪਣੇ ‘ਸੋਲਰ ਮੈਕ ਇੰਜਣ’ ਪ੍ਰਾਜੈਕਟ ਲਈ 5000 ਡਾਲਰ ਦੀ ਵਾਧੂ ਗ੍ਰਾਂਟ ਵੀ ਹਾਸਲ ਕੀਤੀ ਹੈ। ਡਲਹੌਜ਼ੀ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਭੰਮਰਾ ਦੀ ਖੋਜ ਵਜੀਫ਼ੇ ਲਈ ਹਜ਼ਾਰਾਂ ਵਿਸ਼ਵ ਵਿਆਪੀ ਉਮੀਦਵਾਰਾਂ ਵਿਚੋਂ ਚੁਣੀ ਗਈ, ਜਿਸ ਨਾਲ ਉਸ ਨੂੰ ਇਸ ਸਾਲ ਦੁਨੀਆਂ ਭਰ ਵਿਚ ਦਿਤੇ ਗਏ ਪੰਜ ਵੱਕਾਰੀ ਵਜ਼ੀਫਿਆਂ ਵਿਚੋਂ ਇਕ ਮਿਲਿਆ ਹੈ। ਭਮਰਾ ਨੂੰ ਇਹ ਗ੍ਰਾਂਟ ਆਪਣੇ ‘ਸੋਲਰ ਮੈਕ ਇੰਜਣ’ ਨੂੰ ਹੋਰ ਬਿਹਤਰ ਬਣਾਉਣ ਲਈ ਦਿੱਤੀ ਜਾਵੇਗੀ, ਜੋ ਸੂਰਜੀ ਊਰਜਾ ਨੂੰ ਬਿਜਲੀ ’ਚ ਬਦਲਣ ਦਾ ਪ੍ਰਾਜੈਕਟ ਹਨ। ਰਵਾਇਤੀ ਸੋਲਰ ਸੈੱਲਾਂ ਦੀ ਬਜਾਏ ਇਹ ਪ੍ਰਾਜੈਕਟ ਸੂਰਜੀ ਤਪਸ਼ ਨਾਲ ਕੰਮ ਕਰਦਾ ਹੈ, ਜੋ ਸੂਰਜੀ ਊਰਜਾ ਦਾ 75% ਹਿੱਸਾ ਬਿਜਲੀ ’ਚ ਬਦਲ ਸਕਣ ਦੇ ਕਾਬਲ ਹੈ।

Share This Article