ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ (Accredited Employer Work Visa (AEWV)) ਲੈਣ ਵਾਲਿਆਂ ਲਈ ਖੁਸ਼ਖ਼ਬਰੀ

Sea7 Australia Team
1 Min Read

ਆਕਲੈਂਡ :
ਇਮੀਗਰੇਸ਼ਨ ਨਿਊਜ਼ੀਲੈਂਡ ਨੇ ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ (Accredited Employer Work Visa (AEWV))ਸਬੰਧੀ ਨਵਾਂ ਐਲਾਨ ਕਰ ਦਿੱਤਾ ਹੈ ਕਿ ਮੀਡੀਅਨ ਵੇਜ `ਚ ਵਾਧੇ `ਤੇ ਰੋਕ ਲਾ ਦਿੱਤੀ ਹੈ। ਜਿਸ ਨਾਲ ਨਵਾਂ ਵੀਜ਼ਾ ਪਾਉਣ ਵਾਲਿਆਂ ਵਾਸਤੇ ਰਾਹ ਔਖਾ ਨਹੀਂ ਹੋਵੇਗਾ। ਭਾਵ ਵੀਜ਼ਾ ਐਪਲੀਕੇਸ਼ਨ ਜਮ੍ਹਾ ਕਰਾਉਣ ਵਾਸਤੇ ਪੇਅ ਰੇਟ 29 ਡਾਲਰ 66 ਸੈਂਟ ਹੀ ਰਹੇਗਾ। ਜਦੋਂ ਕਿ ਪਹਿਲੇ ਐਲਾਨ ਮੁਤਾਬਕ ਇਹ ਪੇਅ ਰੇਟ ਫਰਵਰੀ 2024 `ਚ ਵਧ ਕੇ 31 ਡਾਲਰ 61 ਸੈਂਟ ਹੀ ਹੋ ਜਾਣਾ ਸੀ। ਪਰ ਹੁਣ ਇਹ ਵਾਧਾ ਨਹੀਂ ਹੋਵੇਗਾ। ਇਹ ਰਾਹਤ ਸਿਰਫ਼ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ ਵਾਸਤੇ ਹੀ ਹੋਵੇਗੀ।

ਜਦੋਂ ਕਿ ਸਕਿਲਡ ਮਾਈਗਰੈਂਟ ਕੈਟਾਗਿਰੀ ਅਤੇ ਪੇਰੈਂਟ ਕੈਟਾਗਿਰੀ ਤਹਿਤ ਕਿਸੇ ਵੀ ਤਰ੍ਹਾਂ ਦੀ ਵੀਜ਼ਾ ਐਪਲੀਕੇਸ਼ਨ ਜਮ੍ਹਾਂ ਕਰਾਉਣ ਵਾਲਿਆਂ ਨੂੰ 31 ਡਾਲਰ 61 ਸੈਂਟ ਦੇ ਹਿਸਾਬ ਨਾਲ ਹੀ ਪੇਅ ਰੇਟ ਵਿਖਾਉਣਾ ਪਵੇਗਾ।

ਇਹ ਵੀ ਪੜੋ :

ਨਿਊਜ਼ੀਲੈਂਡ `ਚ ਇਮੀਗਰੇਸ਼ਨ ਨੇ ਕਾਰੋਬਾਰੀਆਂ ‘ਤੇ ਕਸਿਆ ਸਿਕੰਜਾ – Worker Protection Act 2023

Share This Article