ਆਸਟ੍ਰੇਲੀਆ ’ਤੇ ਮੰਡਰਾ ਰਿਹੈ ਭਿਆਨਕ ਸੋਕੇ ਦਾ ਖ਼ਤਰਾ, 20 ਸਾਲਾਂ ਤਕ ਸਭ ਸੁੱਕਾ

ਮੈਲਬਰਨ: ਆਸਟ੍ਰੇਲੀਆ ’ਤੇ ਭਿਆਨਕ ਸੋਕੇ ਦਾ ਖਤਰਾ ਮੰਡਰਾ ਰਿਹਾ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦ ਅਜਿਹਾ ਸੋਕਾ ਪੈ ਸਕਦਾ ਹੈ ਜੋ 20 ਸਾਲਾਂ ਤੋਂ ਵੱਧ ਸਮੇਂ ਤੱਕ ਰਹੇਗਾ। ਇਹ ਅਧਿਐਨ ਜਰਨਲ ਹਾਈਡ੍ਰੋਲੋਜੀ ਐਂਡ ਅਰਥ ਸਿਸਟਮ ਸਾਇੰਸਜ਼ ਵਿੱਚ ਪ੍ਰਕਾਸ਼ਤ ਹੋਇਆ ਹੈ। ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਮਿਲ ਕੇ ਇਕ ਮਾਡਲ ਤਿਆਰ ਕੀਤਾ ਹੈ। ਇਸ ਦੇ ਅਨੁਸਾਰ, ਆਸਟ੍ਰੇਲੀਆ ਜਲਦੀ ਹੀ ਇੱਕ ਮੈਗਾਡ੍ਰਾਟ ਜਾਂ ਭਿਆਨਕ ਸੋਕਾ ਵੇਖ ਸਕਦਾ ਹੈ ਜੋ ਦਹਾਕਿਆਂ ਤੱਕ ਚੱਲੇਗਾ।

ਕਈ ਜਲਵਾਯੂ ਮਾਡਲਾਂ ਦੀ ਮਦਦ ਨਾਲ, ਵਿਗਿਆਨੀਆਂ ਨੇ ਪਿਛਲੇ 1250 ਸਾਲਾਂ ਵਿੱਚ ਹਰ ਸੋਕੇ ਨੂੰ ਸਿਮੁਲੇਟ ਕਰ ਕੇ ਵੇਖਿਆ ਹੈ। ਵਿਗਿਆਨੀਆਂ ਨੇ ਇਹ ਵੀ ਪਾਇਆ ਕਿ 20ਵੀਂ ਸਦੀ ਵਿੱਚ ਸੋਕਾ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਸੋਕੇ ਨਾਲੋਂ ਲੰਬਾ ਸੀ। ਹਾਲਾਂਕਿ ਖੋਜਕਰਤਾਵਾਂ ਨੇ ਅਜੇ ਤੱਕ ਇਸ ਮਾਡਲ ਵਿੱਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜਲਵਾਯੂ ‘ਤੇ ਪਏ ਮਨੁੱਖੀ ਅਸਰ ਨੂੰ ਸ਼ਾਮਲ ਨਹੀਂ ਕੀਤਾ ਹੈ। ਅਧਿਐਨ ਦੇ ਸਹਿ-ਮੁੱਖ ਲੇਖਕ ਡਾ. ਗ੍ਰੇਗਰੀ ਫਾਲਸਟਰ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਸੋਕੇ ਦੀ ਤੀਬਰਤਾ ਵਿੱਚ ਕਾਫ਼ੀ ਵਾਧਾ ਹੋਵੇਗਾ।

Leave a Comment