ਸਿਡਨੀ ‘ਚ 18,000 ਵੇਪ ਜ਼ਬਤ, ਛੋਟੇ ਕੱਪੜਿਆਂ ਦੀਆਂ ਚੀਜ਼ਾਂ ਦੱਸ ਕੇ ਕੀਤੀ ਜਾ ਰਹੀ ਸੀ ਤਸਕਰੀ

ਮੈਲਬਰਨ: ਆਸਟ੍ਰੇਲੀਆ ’ਚ ਨਸ਼ੀਲੇ ਪਦਾਰਥਾਂ ਨੂੰ ਫੈਲਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਆਸਟ੍ਰੇਲੀਅਨ ਬਾਰਡਰ ਫੋਰਸ (ABF) ਨੇ 15 ਮਾਰਚ, 2024 ਨੂੰ 54 ਲੱਖ ਡਾਲਰ ਕੀਮਤ ਦੀਆਂ 18,000 ਡਿਸਪੋਜ਼ੇਬਲ ਵੇਪਸ ਜ਼ਬਤ ਕਰ ਲਈਆਂ ਹਨ। ਇਸ ਖੇਪ ਨੂੰ ਇੱਕ ਏਅਰ ਕਾਰਗੋ ’ਚ ਲਿਆਂਦਾ ਜਾ ਰਿਹਾ ਸੀ, ਜਿਸ ਨੂੰ ਛੋਟੇ ਕੱਪੜਿਆਂ ਦੀਆਂ ਚੀਜ਼ਾਂ ਵਜੋਂ ਘੋਸ਼ਿਤ ਕੀਤਾ ਗਿਆ ਸੀ। ਪਰ ਇਸ ਵਿੱਚ ਲਗਭਗ 2.7 ਟਨ ਡਿਸਪੋਜ਼ੇਬਲ ਵੇਪਿੰਗ ਉਤਪਾਦ ਪਾਏ ਗਏ ਸਨ। ਇਹ ਚੀਜ਼ਾਂ ਆਉਣ ਵਾਲੇ ਹਫਤਿਆਂ ਵਿੱਚ ਨਸ਼ਟ ਕਰ ਦਿੱਤੀਆਂ ਜਾਣਗੀਆਂ। ABF ਏਵੀਏਸ਼ਨ ਗੁਡਜ਼ ਸੁਪਰਡੈਂਟ ਆਸ਼ਾ ਪਟਵਰਧਨ ਨੇ ਕਿਹਾ ਕਿ ਲੋਕ ਹੁਣ ਸਮਝਣ ਲੱਗ ਪਏ ਹਨ ਕਿ ਗੈਰਕਾਨੂੰਨੀ ਵੇਪਿੰਗ ਉਤਪਾਦਾਂ ਲਈ ਆਸਟ੍ਰੇਲੀਆ ’ਚ ਕੋਈ ਥਾਂ ਨਹੀਂ ਹੈ।

Leave a Comment