ਆਸਟ੍ਰੇਲੀਆ ਦੇ ਬੌਸ ਸਾਵਧਾਨ, ਵਰਕਰਾਂ ਦੇ ਹੱਕ ’ਚ ਜਲਦ ਆ ਰਿਹੈ ਇਹ ਕਾਨੂੰਨ

ਮੈਲਬਰਨ: ਆਸਟ੍ਰੇਲੀਆਈ ਵਰਕਰਾਂ ਲਈ ਜਲਦ ਹੀ ਇੱਕ ਨਵਾਂ ਕਾਨੂੰਨ ਬਣਨ ਵਾਲਾ ਹੈ ਜਿਸ ਅਨੁਸਾਰ ਉਨ੍ਹਾਂ ਨੂੰ ਕੰਮ ਦੇ ਘੰਟਿਆਂ ਤੋਂ ਬਾਹਰ ਆਪਣੇ ਬੌਸ ਦੀ ਕਾਲ ਦਾ ਜਵਾਬ ਦੇਣਾ ਲਾਜ਼ਮੀ ਨਹੀਂ ਹੋਵੇਗਾ। ਇਹੀ ਨਹੀਂ ਉਨ੍ਹਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕਰਨ ’ਤੇ ਬੌਸ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਨਵਾਂ ਕਾਨੂੰਨ ਲੇਬਰ ਪਾਰਟੀ ਦੇ ਉਦਯੋਗਿਕ ਸਬੰਧਾਂ ਦੇ ਕਾਨੂੰਨਾਂ ਦਾ ਹਿੱਸਾ ਹੈ। ਕਾਨੂੰਨ ਵਰਕਰਾਂ ਨੂੰ ਆਪਣੇ ਮਾਲਕਾਂ ਵੱਲੋਂ ਕੰਮ ਦੇ ਘੰਟਿਆਂ ਤੋਂ ਬਾਹਰ ਗੈਰ-ਵਾਜਬ ਸੰਪਰਕ ਕਰਨਾ ਬੰਦ ਕਰਨ ਲਈ ਕਹਿਣ ਦੀ ਇਜਾਜ਼ਤ ਦੇਵੇਗਾ। ਹਾਲਾਂਕਿ, ਇਸ ਵਿੱਚ ਸ਼ਿਫਟਾਂ ਦੀ ਜਾਣਕਾਰੀ ਲਈ ਸੰਦੇਸ਼ ਅਤੇ ਹੋਰ “ਪੂਰੀ ਤਰ੍ਹਾਂ ਵਾਜਬ” ਮੁੱਦਿਆਂ ਲਈ ਲੋਕਾਂ ਨੂੰ ਸੰਦੇਸ਼ ਭੇਜਣਾ ਸ਼ਾਮਲ ਨਹੀਂ ਹੋਵੇਗਾ।

ਕਾਰਜ ਸਥਾਨ ਦੇ ਸਬੰਧ ਮੰਤਰੀ ਟੋਨੀ ਬਰਕ ਨੇ ਦੱਸਿਆ ਕਿ ਕਾਨੂੰਨ ਅਧੀਨ ਜੇਕਰ ਵਰਕਰ ਮਾਲਕ ਦੇ ਕਿਸੇ ਸੰਪਰਕ ਦਾ ਜਵਾਬ ਨਹੀਂ ਦਿੰਦੇ ਹਨ ਤਾਂ ਉਨ੍ਹਾਂ ’ਤੇ ਜੁਰਮਾਨਾ ਨਹੀਂ ਕੀਤਾ ਜਾ ਸਕੇਗਾ। ਕਾਨੂੰਨ ਦੇ ਦੂਜੇ ਭਾਗ ਵਿੱਚ ਅਜਿਹੀਆਂ ਤਬਦੀਲੀਆਂ ਸ਼ਾਮਲ ਹਨ ਤਾਂ ਜੋ ਕੈਜ਼ੂਅਲ ਕਾਮਿਆਂ ਲਈ ਪਰਮਾਨੈਂਟ ਰੋਲ ਵਿੱਚ ਤਬਦੀਲ ਹੋਣਾ ਆਸਾਨ ਬਣਾਇਆ ਜਾ ਸਕੇ ਅਤੇ ਗਿਗ ਆਰਥਿਕਤਾ ਵਿੱਚ ਤਨਖਾਹ ਅਤੇ ਸ਼ਰਤਾਂ ਲਈ ਸਖਤ ਮਾਪਦੰਡ ਬਣਾਏ ਜਾ ਸਕਣ। ਬਰਕ ਨੂੰ ਉਮੀਦ ਹੈ ਕਿ ਇਹ ਕਾਨੂੰਨ ਇਸ ਹਫਤੇ ਪਾਸ ਹੋ ਜਾਵੇਗਾ।

Leave a Comment