ਮੈਲਬਰਨ: ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ‘ਚ ਸ਼ੁਕਰਵਾਰ ਨੂੰ ਦਿਨ-ਦਿਹਾੜੇ ਇੱਕ ਭਾਰਤੀ ਮੂਲ ਦਾ ਪ੍ਰਵਾਰ ਡਕੈਤੀ ਦਾ ਸ਼ਿਕਾਰ ਹੋ ਗਿਆ। ਡਾ. ਸੁਗੰਧਾ, ਉਸ ਦੀ ਧੀ ਅਤੇ 10 ਸਾਲਾ ਬੇਟਾ ਸ਼ੁੱਕਰਵਾਰ ਦੁਪਹਿਰ ਨੂੰ ਮਾਊਂਟ ਵੇਵਰਲੇ ਸਥਿਤ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਕੁਝ ਲੋਕ ਉਨ੍ਹਾਂ ਦੇ ਘਰ ’ਚ ਚੋਰੀ ਦਾਖ਼ਲ ਹੋ ਕੇ ਭੰਨਤੋੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਰ ਤਜਰਬੇਕਾਰ ਸਨ ਅਤੇ ਤੋੜਭੰਨ ਕਰਨ ਵਾਲੇ ਸਾਮਾਨ ਨਾਲ ਲੈਸ ਹੋ ਕੇ ਆਏ ਸਨ, ਜਿਸ ਨਾਂਲ ਉਹ ਪਰਿਵਾਰ ਦੀ ਭਾਰੀ ਤਿਜੋਰੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ।
ਸੁਗੰਧਾ ਦਾ ਡਰ ਪਿਛਲੇ ਹਫ਼ਤੇ ਹੀ ਮੈਲਬਰਨ ’ਚ ਉਨ੍ਹਾਂ ਦੇ ਘਰ ਤੋਂ ਸਿਰਫ਼ 10 ਕਿਲੋਮੀਟਰ ਦੀ ਦੂਰੀ ‘ਤੇ ਇੱਕ ਲੁੱਟ ਦੌਰਾਨ ਡਾਕਟਰ ਐਸ਼ ਗੋਰਡਨ ਦੇ ਕਥਿਤ ਕਤਲ ਦੇ ਮੱਦੇਨਜ਼ਰ ਹੋਰ ਵਧ ਗਿਆ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਅਤੇ ਭੱਜਣ ਅਤੇ ਪੁਲਿਸ ਨੂੰ ਸੱਦਣ ਦੀ ਕੋਸ਼ਿਸ਼ ਕੀਤੀ ਪਰ ਇੱਕ ਨਕਾਬਪੋਸ਼ ਵਿਅਕਤੀ ਨੇ ਚਾਕੂ ਲਹਿਰਾਉਂਦੇ ਹੋਏ ਉਨ੍ਹਾਂ ਨੂੰ ਰੋਕ ਲਿਆ। ਚੋਰ ਘਰ ’ਚੋਂ 100,000 ਡਾਲਰ ਤੋਂ ਵੱਧ ਦਾ ਸਾਮਾਨ ਚੋਰੀ ਕਰ ਕੇ ਲੈ ਗਏ।
ਸੁਗੰਧਾ ਦੇ ਪਤੀ ਨੇ ਦੱਸਿਆ, “ਅਸੀਂ ਹਮੇਸ਼ਾ ਸੋਚਦੇ ਹਾਂ ਕਿ ਸਾਡਾ ਘਰ ਇੱਕ ਇੱਕ ਕਿਲ੍ਹਾ ਹੈ। ਸ਼ਾਇਦ ਹੁਣ ਸੁਰੱਖਿਅਤ ਖੇਤਰ ਵਰਗੀ ਕੋਈ ਚੀਜ਼ ਨਹੀਂ ਹੈ।’’ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।