NSW ਦੀ ਮੈਡੀਕਲ ਕਲੀਨਿਕ ਬਾਹਰ ਹਥਿਆਰਬੰਦ ਵਿਅਕਤੀ ਪੁਲਿਸ ਹੱਥੋਂ ਹਲਾਕ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੇ ਸਾਊਥ ਕੋਸਟ ਖੇਤਰ ਵਿਚ ਇਕ ਵਿਅਕਤੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਨੇ ਇਕ ਮੈਡੀਕਲ ਕਲੀਨਿਕ ’ਚ ਪਿਸਤੌਲ ਕੱਢ ਲਿਆ ਅਤੇ ਮੌਕੇ ‘ਤੇ ਬੁਲਾਏ ਗਏ ਪੁਲਿਸ ਅਧਿਕਾਰੀਆਂ ਦਾ ਸਾਹਮਣਾ ਕੀਤਾ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 1 ਵਜੇ ਤੋਂ ਠੀਕ ਪਹਿਲਾਂ ਨੌਰਾ ਦੇ ਇੱਕ ਮੈਡੀਕਲ ਕਲੀਨਿਕ ਵਿੱਚ ਬੁਲਾਇਆ ਗਿਆ ਸੀ, ਜਦੋਂ ਇੱਕ ਮਰੀਜ਼ ਨੇ ਉਨ੍ਹਾਂ ’ਤੇ ਬੰਦੂਕ ਤਾਣ ਲਈ।

ਪੁਲਿਸ ਅਨੁਸਾਰ, ‘‘ਦੁਪਹਿਰ ਕਰੀਬ 2:40 ਵਜੇ ਬੰਦੂਕ ਨਾਲ ਲੈਸ ਵਿਅਕਤੀ ਇਮਾਰਤ ਤੋਂ ਬਾਹਰ ਆਇਆ ਅਤੇ ਅਧਿਕਾਰੀਆਂ ਦਾ ਸਾਹਮਣਾ ਕੀਤਾ। ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਅਧਿਕਾਰੀਆਂ ਤੇ NSW ਐਂਬੂਲੈਂਸ ਪੈਰਾਮੈਡਿਕਸ ਨੇ ਤੁਰੰਤ ਉਸ ਦਾ ਇਲਾਜ ਕੀਤਾ, ਪਰ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।’’

ਉਸ ਦੀ ਪਛਾਣ Alex Pinnock ਵੱਜੋਂ ਹੋਈ ਹੈ, ਜੋ ਇੱਕ ਫ਼ਰਜ਼ੀ ਵਕੀਲ ਸੀ। ਸਟੇਟ ਅਪਰਾਧ ਕਮਾਂਡ ਹੋਮਿਸਾਈਡ ਸਕੁਐਡ ਦੀ ਟੀਮ ਘਟਨਾ ਦੇ ਆਲੇ-ਦੁਆਲੇ ਦੇ ਹਾਲਾਤ ਦੀ ਜਾਂਚ ਕਰੇਗੀ, ਅਤੇ ਜਾਂਚ ਇੱਕ ਸੁਤੰਤਰ ਸਮੀਖਿਆ ਦੇ ਅਧੀਨ ਹੋਵੇਗੀ।

Leave a Comment