ਨਿਊਜ਼ੀਲੈਂਡ ਦੇ ਡਰਾਈਵਰ ਲਾਇਸੈਂਸਿੰਗ ਨਿਯਮਾਂ (Driver licensing rules) ’ਚ ਵੱਡਾ ਬਦਲਾਅ, ਜਾਣੋ ਕੀ ਬਦਲ ਰਿਹੈ ਅੱਜ ਤੋਂ

ਮੈਲਬਰਨ: ਨਿਊਜ਼ੀਲੈਂਡ ਦੇ ਲਾਇਸੈਂਸਿੰਗ ਨਿਯਮਾਂ (Driver licensing rules) ਵਿੱਚ ਅਸਥਾਈ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੀਂ ਤਬਦੀਲੀ ਅਨੁਸਾਰ ਇੱਕ ਦਿਨ ’ਚ ਦੋ ਵਾਰੀ ਆਪਣੇ ਥਿਊਰੀ ਟੈਸਟ ’ਚ ਫ਼ੇਲ੍ਹ ਹੋਣ ਵਾਲੇ ਵਿਅਕਤੀ ਅਗਲੇ 10 ਦਿਨਾਂ ਤਕ ਮੁੜ ਟੈਸਟ ਨਹੀਂ ਦੇ ਸਕਣਗੇ। ਇਹ ਨੀਤੀ ਉਨ੍ਹਾਂ ਬਿਨੈਕਾਰਾਂ ‘ਤੇ ਲਾਗੂ ਹੋਵੇਗੀ ਜੋ ਇਕੋ ਦਿਨ ਦੋ ਤੋਂ ਵੱਧ ਲਰਨਰ ਟੈਸਟ ਬੁੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦਾ ਉਦੇਸ਼ ਟੈਸਟ ਦੇਣ ਵਾਲਿਆਂ ਲਈ ਉਡੀਕ ਦੇ ਸਮੇਂ ਨੂੰ ਘਟਾਉਣਾ ਅਤੇ ਬਿਨੈਕਾਰਾਂ ਨੂੰ ਆਪਣੇ ਟੈਸਟਾਂ ਲਈ ਬਿਹਤਰ ਤਿਆਰੀ ਕਰਨ ਲਈ ਉਤਸ਼ਾਹਤ ਕਰਨਾ ਹੈ। ਅਧਿਕਾਰੀ ਲਰਨਰ ਲਾਇਸੈਂਸ ਰੀਸਿਟ ਬੁਕਿੰਗ ਦੀ ਨੇੜਿਓਂ ਨਿਗਰਾਨੀ ਕਰਨਗੇ ਅਤੇ ਮੰਗ ਘਟਣ ‘ਤੇ 10 ਦਿਨਾਂ ਦੇ ਸਟੈਂਡ-ਡਾਊਨ ਪੀਰੀਅਡ ਨੂੰ ਹਟਾ ਦੇਣਗੇ।

ਪਿਛਲੇ ਸਾਲ ਮੁੜ ਟੈਸਟ ਦੇਣ ’ਤੇ ਲੱਗੀ ਫੀਸ ਨੂੰ ਹਟਾਉਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਆਪਣੇ ਲਰਨਰ ਲਾਇਸੈਂਸ ਟੈਸਟ ਵਿੱਚ ਬੈਠਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਸੀ ਅਤੇ ਡਰਾਈਵਰ ਲਾਇਸੈਂਸਿੰਗ ਟੈਸਟਾਂ ਲਈ ਉਡੀਕ ਲੰਮੀ ਹੋ ਗਈ ਸੀ।

Leave a Comment