PM ਨੇ ਅਗਲੇ ਬਜਟ ’ਚ ਕਈ ਰਾਹਤਾਂ ਦਾ ਵਾਅਦਾ ਕੀਤਾ, ਜਾਣੋ ਵਿਦਿਆਰਥੀਆਂ ਲਈ ਕੀ ਕੀਤਾ ਅਹਿਮ ਐਲਾਨ

ਮੈਲਬਰਨ: ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਉਮੀਦ ਜਗਾਈ ਹੈ ਅਤੇ ਸੰਕੇਤ ਦਿੱਤਾ ਕਿ ਉਹ ਨਵੇਂ ਸਾਲ ਬਾਰੇ “ਸਕਾਰਾਤਮਕ” ਹਨ। ਸਿਡਨੀ ਵਿੱਚ ਇੱਕ ਪ੍ਰੈਸ ਕਾਨਫਰੰਸ ’ਚ ਆਪਣੇ ਸੰਬੋਧਨ ਦੌਰਾਨ PM ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲਾਗਤ ਦੀ ਚਿੰਤਾ ਕੀਤੇ ਬਿਨਾਂ ਚੰਗੀ ਨੌਕਰੀ ਲਈ ਸਿਖਲਾਈ ਦੇਣ ਵਿੱਚ ਮਦਦ ਕਰਨ ਲਈ 300,000 ਹੋਰ ਫੀਸ-ਮੁਕਤ TAFE ਸਥਾਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ, ‘‘ਅਸੀਂ ਮੈਡੀਕੇਅਰ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ ਅਤੇ ਸਾਲ ਦੀ ਸ਼ੁਰੂਆਤ ’ਚ ਸਾਡੇ ਸਾਰੇ 58 ਮੁਫਤ ਜ਼ਰੂਰੀ ਸੰਭਾਲ ਕਲੀਨਿਕਾਂ ਚਾਲੂ ਹਨ। ਅੱਜ ਤੱਕ, ਸਾਡੀ ਹੋਮ ਗਾਰੰਟੀ ਸਕੀਮ ਨੇ 26,000 ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਘਰ ਖਰੀਦਣ ਵਿੱਚ ਮਦਦ ਕੀਤੀ ਹੈ। 2024 ਵਿੱਚ, ਇਹ ਹਜ਼ਾਰਾਂ ਹੋਰ ਲੋਕਾਂ ਦੀ ਵੀ ਮਦਦ ਕਰੇਗਾ।’’

ਮਈ ’ਚ ਪੇਸ਼ ਹੋਣ ਵਾਲੇ ਬਜਟ ਬਾਰੇ ਉਨ੍ਹਾਂ ਅੱਗੇ ਕਿਹਾ, ‘‘ਸਾਡੀ ਆਰਥਿਕ ਯੋਜਨਾ ਮਹਿੰਗਾਈ ਵਿੱਚ ਵਾਧਾ ਕੀਤੇ ਬਿਨਾਂ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਕਰਨ ਲਈ ਹੋਰ ਵੀ ਬਹੁਤ ਕੁਝ ਹੈ, ਅਤੇ ਅਸੀਂ ਹਰ ਰੋਜ਼ ਪਰਿਵਾਰਾਂ ‘ਤੇ (ਮਹਿੰਗਾਈ ਦਾ) ਦਬਾਅ ਘਟਾਉਣ ਲਈ ਕੰਮ ਕਰਾਂਗੇ।’’

Leave a Comment