ਕਿਤੇ ਤੁਸੀਂ ਤਾਂ ਨਹੀਂ ਖ਼ਰੀਦੀ ਸੀ ਟੈਸਲਾ? ਜਾਣੋ ਟੈਸਲਾ ਦੀਆਂ ਕਾਰਾਂ ਨਾਲ ਭਰੇ ਜਹਾਜ਼ ਨੂੰ ਆਸਟ੍ਰੇਲੀਆ ਤੋਂ ਕਿਉਂ ਪਰਤਣਾ ਪਿਆ

ਮੈਲਬਰਨ: ਇਸ ਸਾਲ ਰਿਕਾਰਡਤੋੜ ਵਿਕਰੀ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੀ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਵੱਡਾ ਝਟਕਾ ਲੱਗਾ ਹੈ। ਵੱਡੀ ਗਿਣਤੀ ’ਚ ਟੈਸਲਾ ਦੀਆਂ ਕਾਰਾਂ ਲੈ ਕੇ ਆਸਟ੍ਰੇਲੀਆ ਆਏ ਇਕ ਜਹਾਜ਼ ਗਲੋਵਿਸ ਕਾਰਾਵੇਲ ਨੂੰ ਸ਼ੰਘਾਈ ਪਰਤਣ ਲਈ ਮਜਬੂਰ ਹੋਣਾ ਪਿਆ ਹੈ।

ਇਸ ਦਾ ਕਾਰਨ ਜਹਾਜ਼ ’ਤੇ ਮੌਜੂਦ ਸਟਿੰਗ ਬੱਗ (ਇੱਕ ਕਿਸਮ ਦੇ ਕੀੜੇ) ਹਨ, ਜਿਨ੍ਹਾਂ ਨੂੰ ਆਸਟ੍ਰੇਲੀਆਈ ਖੇਤੀਬਾੜੀ ਅਤੇ ਜੰਗਲੀ ਜੀਵਾਂ ਲਈ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ। 6500 ਗੱਡੀਆਂ ਢੋਣ ਦੀ ਸਮਰੱਥਾ ਵਾਲੇ ਇਸ ਜਹਾਜ਼ ਨੂੰ ਸ਼ੁਰੂ ਵਿਚ ਆਸਟ੍ਰੇਲੀਆ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਕੁਝ ਗੱਡੀਆਂ ਨੂੰ ਉਤਾਰਿਆ ਵੀ ਗਿਆ ਸੀ। ਹੁਣ ਜਹਾਜ਼ ਦੀ ਸਫ਼ਾਈ ਤੋਂ ਬਾਅਦ ਹੀ ਇਸ ਨੂੰ ਆਸਟ੍ਰੇਲੀਆ ’ਚ ਮੁੜ ਦਾਖ਼ਲ ਹੋਣ ਦਿੱਤਾ ਜਾਵੇਗਾ।