ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ, ਜਾਣੋ 110 ਸਾਲ ਦੀ ਬੇਬੇ ਵੱਲੋਂ ਦਸਿਆ ਲੰਮੀ ਉਮਰ ਦਾ ਰਾਜ਼ (WA’s oldest person dies)

ਮੈਲਬਰਨ: ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ (WA’s oldest person dies) ਮੰਨੀ ਜਾਂਦੀ ਡੁਲਸੀ ਫਾਵਸੇਟ ਦਾ ਪਿਛਲੇ ਹਫ਼ਤੇ 110 ਸਾਲ ਦੀ ਉਮਰ ਵਿੱਚ ਗੇਰਾਲਡਟਨ ਨਰਸਿੰਗ ਹੋਮ ਵਿੱਚ ਦਿਹਾਂਤ ਹੋ ਗਿਆ ਸੀ।

1913 ਵਿੱਚ ਬਾਲਕਲਾਵਾ, ਦੱਖਣੀ ਆਸਟ੍ਰੇਲੀਆ ਵਿੱਚ ਜਨਮੀ, ਸ਼੍ਰੀਮਤੀ ਫੌਸੇਟ 1927 ਵਿੱਚ ਪੱਛਮੀ ਆਸਟ੍ਰੇਲੀਆ ਵਸ ਗਈ ਸੀ। ਉਸ ਨੇ ਆਪਣੇ ਜੀਵਨ ਕਾਲ ਦੌਰਾਨ ਦੋ ਵਿਸ਼ਵ ਜੰਗਾਂ, ਇੱਕ ਮਹਾਂਮੰਦੀ, ਦੋ ਆਲਮੀ ਮਹਾਂਮਾਰੀਆਂ ਅਤੇ 27 ਵੱਖ-ਵੱਖ ਪ੍ਰਧਾਨ ਮੰਤਰੀਆਂ ਨੂੰ ਵੇਖਿਆ। ਉਸ ਦੀਆਂ ਤਿੰਨ ਧੀਆਂ, 12 ਪੋਤੇ-ਪੋਤੀਆਂ ਅਤੇ 18 ਪੜਪੋਤੇ-ਪੋਤੀਆਂ ਸਨ। ਸ਼੍ਰੀਮਤੀ ਫੌਸੇਟ ਕਹਿੰਦੇ ਸਨ, ‘‘ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ। ਮੈਂ ਬਹੁਤ ਵਧੀਆ ਸਮਿਆਂ ਵਿੱਚ ਰਹੀ ਹਾਂ।’’

ਲੰਮੀ ਉਮਰ ਦਾ ਰਾਜ਼

ਉਸ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਲੰਮੀ ਉਮਰ ਦਾ ਰਾਜ਼ ਹਰ ਚੀਜ਼ ’ਚ ਸੰਜਮ ਵਰਤਣ ਨੂੰ ਦਸਿਆ। ਸ਼੍ਰੀਮਤੀ ਫਾਵਸੇਟ ਨੇ ਕਦੇ ਵੀ ਸਿਗਰਟ ਨਹੀਂ ਪੀਤੀ, ਕਦੇ-ਕਦਾਈਂ ਸ਼ੈਂਡੀ ਪੀਂਦੇ ਸਨ, 97 ਸਾਲ ਦੀ ਉਮਰ ਤੱਕ ਡਰਾਈਵਿੰਗ ਕਰਦੇ ਸਨ ਅਤੇ 2015 ਵਿੱਚ ਜੂਨੀਪਰ ਹਿਲਕ੍ਰੈਸਟ ਨਰਸਿੰਗ ਹੋਮ ’ਚ ਜਾਣ ਤੋਂ ਪਹਿਲਾਂ ਆਪਣੇ ’ਤੇ ਨਿਰਭਰ ਸਨ।

ਉਸ ਦੀ ਧੀ ਕੈਥ ਕੋਲ ਨੇ ਕਿਹਾ ਕਿ ਪਰਿਵਾਰ ਦਾ ਮੰਨਣਾ ਸੀ ਕਿ ਉਸ ਦੀ ਮਾਂ ਦੀ ਸਿਹਤ ਵਿਗੜਨ ਤੋਂ ਬਾਅਦ ਨਰਸਿੰਗ ਹੋਮ ’ਚ ਜਾਣ ਦਾ ਸਮਾਂ ਆ ਗਿਆ ਹੈ ਅਤੇ ਉਹ ਆਪਣੇ ਜੀਵਨ ਦੇ ਅੰਤ ਦੇ ਪੜਾਅ ’ਤੇ ਪਹੁੰਚ ਗਈ ਹੈ ਜਿੱਥੇ ਉਸ ਨੂੰ ਜੀਣ ਦਾ ਕੋਈ ਅਨੰਦ ਨਹੀਂ ਮਿਲ ਰਿਹਾ ਸੀ।

ਆਪਣੀ ਮਾਂ ਦੀ ਲੰਮੀ ਉਮਰ ਦਾ ਸਿਹਰਾ ਇੱਕ ਸਧਾਰਨ, ਸਿਹਤਮੰਦ ਜੀਵਨ ਨੂੰ ਦਿੱਤਾ, ਇਹ ਨੋਟ ਕਰਦੇ ਹੋਏ ਕਿ ਉਹ ਬਹੁਤ ਮਿਹਨਤੀ ਸਨ ਅਤੇ ਇੱਕ ਸੰਜਮ ਭਰਪੂਰ ਜੀਵਨ ਬਤੀਤ ਕੀਤਾ, ਵਾਪਰਨ ਵਾਲੇ ਬਦਲਾਅ ਨੂੰ ਅਪਣਾਇਆ, ਅਤੇ ਹਮੇਸ਼ਾ ਸਿਹਤਮੰਦ ਭੋਜਨ ਖਾਧਾ। ਸ਼੍ਰੀਮਤੀ ਫੌਸੇਟ ਨੂੰ ਨਬਾਵਾ ਵਿੱਚ ਉਸਦੇ ਪਤੀ ਦੇ ਕੋਲ ਦਫ਼ਨਾਇਆ ਜਾਵੇਗਾ ਜਿਨ੍ਹਾਂ ਦੀ 1990 ਵਿੱਚ ਮੌਤ ਹੋ ਗਈ ਸੀ।

Leave a Comment