ਮੈਲਬਰਨ: ਆਸਟ੍ਰੇਲੀਆ ਵਿੱਚ ਟੈਕਸੀ ਡਰਾਈਵਰਾਂ ਨੂੰ ਹਮਲਿਆਂ ਅਤੇ ਦੁਰਵਿਵਹਾਰ (Assaults on Taxi Drivers on rise) ਵਿੱਚ ਚਿੰਤਾਜਨਕ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕੁਝ ਡਰਾਈਵਰ ਇਹ ਕੰਮ ਹੀ ਛੱਡ ਰਹੇ ਹਨ। ਡਰਾਈਵਰਾਂ ਨੇ ਆਪਣੇ ਨਾਲ ਕੁੱਟਮਾਰ, ਚਾਕੂ ਦੇ ਹਮਲੇ, ਅਤੇ ਬਾਂਹ ਤੋੜ ਦੇਣ ਵਰਗੀਆਂ ਗੰਭੀਰ ਸੱਟਾਂ ਦੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਹੈ।
ਤਾਜ਼ਾ ਉਦਾਹਰਨ ਮੈਲਬੌਰਨ ਟੈਕਸੀ ਡਰਾਈਵਰ ਰਿਆਨ ਈਡੋ ਦਾ ਹੈ ਜਿਸ ਨੂੰ ਇੱਕ ਹਮਲੇ ਤੋਂ ਬਾਹਰ ਸਰੀਰਕ ਅਤੇ ਮਾਨਸਿਕ ਸਦਮੇ ਕਾਰਨ ਕੰਮ ਕਰਨ ਵਿੱਚ ਅਸਮਰੱਥ ਰਿਹਾ ਹੈ। ਇੱਕ ਸ਼ਰਾਬੀ ਵੱਲੋਂ ਕੀਤੇ ਹਮਲੇ ’ਚ ਉਸ ਦੀ ਬਾਂਹ ਤੋੜ ਦਿੱਤੀ ਗਈ ਸੀ। ਇਸੇ ਤਰ੍ਹਾਂ ਦੀ ਘਟਨਾ ਟੈਕਸੀ ਡਰਾਈਵਰ ਬਿੰਨੀ ਅਰੋੜਾ ਨਾਲ ਵੀ ਵਾਪਰੀ ਸੀ ਜਦੋਂ ਉਹ ਸ਼ਹਿਰ ’ਚ ਗੱਡੀ ਚਲਾ ਰਿਹਾ ਸੀ ਅਤੇ ਇਕ ਮੁਸਾਫ਼ਰ ਨੇ ਉਸ ਦੇ ਸਿਰ ’ਤੇ ਬੀਅਰ ਦੀ ਬੋਤਲ ਭੰਨਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ, ‘‘ਮੈਂ ਉਸ ਘਟਨਾ ਤੋਂ ਬਾਅਦ ਇੱਕ ਹਫ਼ਤੇ ਤੋਂ ਕੰਮ ਨਹੀਂ ਗਿਆ ਅਤੇ ਰਾਤ ਸਮੇਂ ਡਰਾਈਵਿੰਗ ਨੂੰ ਤਾਂ ਬਿਲਕੁਲ ਬੰਦ ਕਰ ਦਿੱਤਾ।’’
ਪਿਛਲੇ ਸਾਲ ਮੈਲਬੌਰਨ ਵਿੱਚ ਹਮਲੇ ਦੇ 381 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2022 ਦੀ ਇਸੇ ਮਿਆਦ ਵਿੱਚ ਇਹ ਗਿਣਤੀ 319 ਸੀ। ਇਸ ਵਾਰ 170 ਦੇ ਮੁਕਾਬਲੇ ਸਿਡਨੀ ਵਿੱਚ ਪਿਛਲੇ ਸਾਲ 233 ਘਟਨਾਵਾਂ ਹੋਈਆਂ ਅਤੇ ਬ੍ਰਿਸਬੇਨ ਵਿੱਚ, 2022 ਵਿੱਚ 119 ਦੇ ਮੁਕਾਬਲੇ 192 ਸਨ।
Drivers ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ
ਇਸ ਦੇ ਜਵਾਬ ਵਿੱਚ, ਆਸਟ੍ਰੇਲੀਆ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ, 13cabs ਨੇ ਸੁਰੱਖਿਆ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅੰਕੜੇ ਦਰਸਾਉਂਦੇ ਹਨ ਕਿ ਵੱਡੇ ਸ਼ਹਿਰਾਂ ਵਿੱਚ ਯਾਤਰੀਆਂ ਦੁਆਰਾ ਹਮਲਾਵਰ ਘਟਨਾਵਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਵਿੱਚ ਮੈਲਬੌਰਨ ਸਭ ਤੋਂ ਵੱਧ ਸੰਖਿਆ ਦਰਜ ਕਰਦਾ ਹੈ। 13cabs ਦੀ ਮੁੱਖ ਕਾਰਜਕਾਰੀ ਓਲੀਵੀਆ ਬੈਰੀ ਨੇ ਕਿਹਾ ਹੈ ਕਿ ਜਨਤਾ ਨੂੰ ਟੈਕਸੀ ਡਰਾਈਵਰਾਂ ਨਾਲ ਮਨੁੱਖਾਂ ਵਰਗਾ ਵਿਹਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਮੁੱਖ ਕਾਰਨ ਡਰੱਗਜ਼ ਅਤੇ ਅਲਕੋਹਲ ਹੈ ਅਤੇ ਇਹ ਜ਼ਿਆਦਾਤਰ ਰਾਤ ਸਮੇਂ ਵਾਪਰਦੀਆਂ ਹਨ।
ਇਸ ਮੁਹਿੰਮ ਹੇਠ ਕਾਰਾਂ ’ਤੇ ਕੁਝ ਟੈਕਸੀਆਂ ’ਤੇ ਵਿਸ਼ੇਸ਼ ਡੋਮ ਲਾਈਟਾਂ ਲਾਈਟਾਂ ਲਾਈਆਂ ਗਈਆਂ ਹਨ ਜਿਨ੍ਹਾਂ ’ਤੇ ‘13cabs’ ਦੀ ਬਜਾਏ ‘ਭਰਾ’, ‘ਭੈਣ’, ‘ਪੁੱਤਰ’, ‘ਪਿਤਾ’, ਅਤੇ ‘ਦੋਸਤ’ ਵਰਗੇ ਸ਼ਬਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਬੰਪਰ ਬਾਰ ’ਤੇ ਇੱਕ ਸਟਿੱਕਰ #MoreThanJustADriver ਵੀ ਇਸ ਮੁਹਿੰਮ ’ਚ ਸ਼ਾਮਲ ਹੈ। 13cabs ਡਰਾਈਵਰਾਂ ਅਤੇ ਯਾਤਰੀਆਂ ਦੋਵਾਂ ਦੀ ਸੁਰੱਖਿਆ ਲਈ ਕੈਮਰੇ, ਟਰੈਕਿੰਗ ਅਤੇ ਬੈਕ-ਟੂ-ਬੇਸ ਸੁਰੱਖਿਆ ਨਾਲ ਲੈਸ ਹਨ। ਹਾਲਾਂਕਿ, ਕੰਪਨੀ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਵਧੇਰੇ ਸਹਾਇਤਾ ਦੀ ਮੰਗ ਕਰ ਰਹੀ ਹੈ।