ਮੈਲਬਰਨ: ਆਸਟਰੇਲੀਆ ਦੇ ਮਹਾਨ ਕ੍ਰਿਕਟਰ ਮਾਈਕਲ ਕਲਾਰਕ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਚਮੜੀ ਦਾ ਕੈਂਸਰ (Skin Cancer) ਸੀ ਅਤੇ ਇਸ ਨੂੰ ਹਟਾਉਣ ਲਈ ਸਰਜਰੀ ਦੀ ਜ਼ਰੂਰਤ ਪਈ ਸੀ। ਇੱਕ ਇੰਟਰਵਿਊ ’ਚ ਉਸ ਨੇ ਦਸਿਆ, ‘‘ਮੇਰੇ ਬੱਚੇ ਹਨ… ਮੈਂ ਅਜੇ ਨਹੀਂ ਜਾਣਾ ਚਾਹੁੰਦਾ। ਦੁਨੀਆ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਇਹ ਯਕੀਨੀ ਬਣਾਉਣਾ ਹੈ ਕਿ ਮੈਂ ਆਪਣੀ ਸੱਤ ਸਾਲ ਦੀ ਧੀ (ਕੇਲਸੀ ਲੀ) ਦੀ ਮਦਦ ਕਰਾਂ ਅਤੇ ਮੇਰਾ ਅਨੁਮਾਨ ਹੈ ਕਿ ਮੈਂ ਉਸ ਲਈ ਇੱਕ ਚੰਗੀ ਮਿਸਾਲ ਕਾਇਮ ਕਰਾਂ। ਮੇਰੇ ਲਈ, ਇਹ ਯਕੀਨੀ ਕਰਨਾ ਜ਼ਰੂਰੀ ਹੈ ਕਿ ਕਿ ਮੈਂ ਸਨਸਕ੍ਰੀਨ ਲਗਾ ਰਿਹਾ ਹਾਂ ਤਾਂ ਜੋ ਉਹ ਦੇਖ ਸਕੇ ਕਿ ਸਿਰਫ਼ ਉਸ ਨੂੰ ਹੀ ਅਜਿਹਾ ਕਰਨ ਲਈ ਨਹੀਂ ਕਿਹਾ ਜਾ ਰਿਹਾ, ਉਸ ਦਾ ਪਿਤਾ ਵੀ ਇਹ ਕੰਮ ਕਰ ਰਿਹਾ ਹੈ।’’
ਕਲਾਰਕ ਦੇ ਪਰਿਵਾਰ ’ਚ ਕੈਂਸਰ ਦੀ ਬਿਮਾਰੀ ਦਾ ਇਤਿਹਾਸ ਰਿਹਾ ਹੈ, ਉਸ ਦੇ ਦਾਦਾ ਦੀ ਅੰਤੜੀਆਂ ਦੇ ਕੈਂਸਰ ਨਾਲ ਮੌਤ ਹੋ ਗਈ ਸੀ, ਅਤੇ ਉਸ ਦੇ ਪਿਤਾ ਨੂੰ ਪ੍ਰੋਸਟੇਟ ਕੈਂਸਰ ਦੀ ਲੜਾਈ ਦੇ ਨਾਲ-ਨਾਲ ਹੌਜਕਿਨਸ ਲਿਮਫੋਮਾ ਦਾ ਪਤਾ ਲੱਗਿਆ ਸੀ। 42 ਸਾਲਾਂ ਦੇ ਕਲਾਰਕ ਨੂੰ 2006 ਵਿੱਚ ਪਹਿਲੀ ਵਾਰੀ ਕੈਂਸਰ ਬਾਰੇ ਪਤਾ ਲੱਗਣ ਤੋਂ ਬਾਅਦ ਹਾਲ ਹੀ ਦੇ ਸਾਲਾਂ ’ਚ ਕਈ ਕੈਂਸਰਾਂ ਨੂੰ ਹਟਾਉਣਾ ਪਿਆ। ਦਰਅਸਲ ਪਿਛਲੇ ਸਾਲ ਹੀ ਉਨ੍ਹਾਂ ਦੇ ਮੱਥੇ ਤੋਂ ਕੈਂਸਰ ਕਢਿਆ ਗਿਆ ਸੀ। ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਇਸ ਖਿਡਾਰੀ ਨੂੰ ਇਹ ਵੀ ਪਤਾ ਹੈ ਕਿ ਉਸਨੇ ਆਸਟ੍ਰੇਲੀਆ ਲਈ ਆਪਣੇ 115 ਟੈਸਟ ਅਤੇ 245 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ’ਚ ਸੂਰਜ ਹੇਠ ਵਿੱਚ ਬਹੁਤ ਸਮਾਂ ਬਿਤਾਇਆ ਹੈ।
ਕਲਾਰਕ ਹੁਣ ਪੂਰੇ ਦੇਸ਼ ਵਿੱਚ ‘ਸਨ ਸੇਫ਼’ ਸੰਦੇਸ਼ਾਂ ਨੂੰ ਫੈਲਾਉਣ ਦੇ ਮਿਸ਼ਨ ‘ਤੇ ਹਨ। ਉਹ ਸਕਿਨ ਕੈਂਸਰ ਫਾਊਂਡੇਸ਼ਨ ਦੁਆਰਾ ਹਾਲ ਹੀ ਵਿੱਚ ਲਾਂਚ ਕੀਤੇ ਗਏ ‘ਸਕਿਨ ਚੈੱਕ’ ਟਰੱਕਾਂ ਨੂੰ ਜਾਰੀ ਕਰਨ ਵਿੱਚ ਵੀ ਸਹਾਇਤਾ ਕਰਨਗੇ। ‘ਸਕਿਨ ਚੈੱਕ’ ਟਰੱਕ ਇੱਕ ਆਸਟ੍ਰੇਲੀਆਈ ਪਹਿਲਾ ਹੈ ਅਤੇ ਮੁਫ਼ਤ ਚਮੜੀ ਦੀ ਜਾਂਚ ਕਰਨ ਲਈ ਦੂਰ-ਦੁਰਾਡੇ ਦੇ ਭਾਈਚਾਰਿਆਂ ਦੀ ਯਾਤਰਾ ਕਰ ਰਿਹਾ ਹੈ।