ਸਰਕਾਰੀ ਸਕੂਲ ਅਧਿਆਪਕ ਬਣਨ ਲਈ ਵਜੀਫ਼ਾ (Scholarship) ਦੇਵੇਗੀ ਆਸਟ੍ਰੇਲੀਆ ਸਰਕਾਰ, ਜਾਣੋ ਕਿਸ ਨੂੰ ਮਿਲੇਗਾ ਲਾਭ

ਮੈਲਬਰਨ: ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਦੇਸ਼ ਅੰਦਰ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਵਜੀਫ਼ਾ (Scholarship) ਸਕੀਮ ਸ਼ੁਰੂ ਕਰ ਰਹੀ ਹੈ। ਇਹ ਸਕੀਮ ਅਗਲੇ ਸਾਲ ਆਪਣੀ ਅਧਿਆਪਕ ਬਣਨ ਦੀ ਪੜ੍ਹਾਈ (education students) ਸ਼ੁਰੂ ਕਰਨ ਵਾਲੇ ਸਿੱਖਿਆਰਥੀਆਂ ਨੂੰ 40,000 ਡਾਲਰ ਤੱਕ ਦੀ ਕੀਮਤ ਦੇ 5,000 ਵਜ਼ੀਫੇ ਦੀ ਪੇਸ਼ਕਸ਼ ਕਰੇਗੀ।

ਵਜ਼ੀਫ਼ੇ ਉੱਚ-ਪ੍ਰਾਪਤੀਆਂ ਹਾਸਲ ਕਰ ਕੇ ਸਕੂਲ ਛੱਡਣ ਵਾਲੇ, ਮੱਧ-ਕੈਰੀਅਰ ਪ੍ਰੋਫ਼ੈਸ਼ਨਲ, ਫਸਟ ਨੇਸ਼ਨਜ਼ ਲੋਕ, ਦੂਰ-ਦੁਰਾਡੇ ਜਾਂ ਖੇਤਰੀ ਆਸਟ੍ਰੇਲੀਆ ਦੇ ਲੋਕ, ਅਪਾਹਜ ਵਿਦਿਆਰਥੀ ਅਤੇ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਹਨ। ਅੰਡਰਗਰੈਜੂਏਟ ਵਿਦਿਆਰਥੀ ਚਾਰ ਸਾਲਾਂ ਦੌਰਾਨ 40,000 ਡਾਲਰ ਪ੍ਰਾਪਤ ਕਰ ਸਕਦੇ ਹਨ, ਜਦਕਿ ਪੋਸਟ ਗ੍ਰੈਜੂਏਟ ਦੋ ਸਾਲਾਂ ਵਿੱਚ 20,000 ਡਾਲਰ ਤੱਕ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ, ਪ੍ਰਾਪਤਕਰਤਾਵਾਂ ਨੂੰ ਘੱਟੋ-ਘੱਟ ਚਾਰ ਸਾਲਾਂ (ਅੰਡਰਗ੍ਰੈਜੂਏਟ) ਜਾਂ ਦੋ ਸਾਲਾਂ (ਪੋਸਟ ਗ੍ਰੈਜੂਏਟ) ਲਈ ਸਰਕਾਰੀ ਸਕੂਲਾਂ ਜਾਂ ਸ਼ੁਰੂਆਤੀ ਸਿਖਲਾਈ ਸੈਟਿੰਗਾਂ ਵਿੱਚ ਪੜ੍ਹਾਉਣ ਲਈ ਵਚਨਬੱਧ ਹੋਣਾ ਪਵੇਗਾ।

ਅਧਿਆਪਕ ਬਣਨ ਲਈ ਪੜ੍ਹਾਈ ਕਰ ਰਹੇ ਅਜਿਹੇ ਵਿਦਿਆਰਥੀਆਂ ਨੂੰ ਵਾਧੂ 2,000 ਡਾਲਰ ਦਾ ਵਜੀਫ਼ਾ ਮਿਲੇਗਾ ਜੋ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਪੜ੍ਹਾਉਣ ਲਈ ਜਾਣਗੇ। ਇਹ ਪਹਿਲਕਦਮੀ ਅਧਿਆਪਨ ਕਿੱਤੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਦੀ ‘ਬੀ ਦੈਟ ਟੀਚਰ’ ਮੁਹਿੰਮ ਦਾ ਹਿੱਸਾ ਹੈ।

Leave a Comment