Medicare bulk billing: ਲੱਖਾਂ ਆਸਟ੍ਰੇਲੀਆਈ ਲੋਕਾਂ ਲਈ ਬਲਕ ਬਿਲਿੰਗ ’ਚ ਰਾਹਤ ਦਾ ਆਗਾਜ਼

ਮੈਲਬਰਨ: ਆਰਥਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਲਈ Medicare ’ਚ ਵੱਡਾ ਬਦਲਾਅ ਕੀਤਾ ਗਿਆ ਹੈ। Medicare ਵਿੱਚ ਤਬਦੀਲੀਆਂ ਦੇ ਤਹਿਤ GPs ਨੂੰ bulk billing ’ਤੇ ਇੱਕ ਵੱਡਾ ਵਿੱਤੀ Incentive ਦਿੱਤਾ ਜਾਵੇਗਾ। ਨਵੇਂ Incentive 1 ਨਵੰਬਰ ਤੋਂ ਲਾਗੂ ਹੋ ਗਏ ਹਨ ਜੋ ਪੈਨਸ਼ਨਰਾਂ, ਰਿਆਇਤ ਕਾਰਡ ਧਾਰਕਾਂ ਅਤੇ ਬੱਚਿਆਂ ਦੇ bulk billing ਲਈ Incentive ਨੂੰ ਤਿੰਨ ਗੁਣਾ ਤਕ ਵਧਾਉਂਦੇ ਹਨ।

Bulk billing ਦੀਆਂ ਦਰਾਂ ’ਚ ਕਾਫ਼ੀ ਕਮੀ ਆਉਣ ਤੋਂ ਬਾਅਦ federal budget ’ਚ ਇਸ ਕਦਮ ਦਾ ਐਲਾਨ ਕੀਤਾ ਗਿਆ ਸੀ। ਤਬਦੀਲੀਆਂ ਦੇ ਤਹਿਤ, GPs ਨੂੰ 20.65 ਡਾਲਰ ਦਾ ਬੋਨਸ ਦਿੱਤਾ ਜਾਵੇਗਾ ਜੇਕਰ ਉਹ ਸ਼ਹਿਰਾਂ ਵਿੱਚ ਹਨ ਅਤੇ ਰੀਜਨਲ ਇਲਾਕਿਆਂ ਲਈ ਲਗਭਗ 40 ਡਾਲਰ ਦਾ ਬੋਨਸ।

ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਡਾਕਟਰਾਂ ਵਲੋਂ ਇਸ ਵਾਧੇ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ, ‘‘ਇਹ ਕਿਸੇ ਸੈਕਟਰ ਲਈ ਵਿਸ਼ਵਾਸ ਅਤੇ ਫੰਡਿੰਗ ਵਿੱਚ ਇੱਕ ਬਹੁਤ ਵੱਡਾ ਹੁਲਾਰਾ ਹੈ ਜੋ ਮੈਂ ਸੋਚਦਾ ਹਾਂ ਕਿ ਇਹ ਮੈਡੀਕੇਅਰ ਦੇ 40-ਸਾਲ ਦੇ ਇਤਿਹਾਸ ਵਿੱਚ ਸ਼ਾਇਦ ਇਸ ਦੀ ਸਭ ਤੋਂ ਮਾੜੀ ਸਥਿਤੀ ਵਿੱਚ ਹੈ। (ਕਲੀਨਿਕਾਂ) ਨੇ ਕਿਹਾ ਹੈ ਕਿ ਉਹ ਬਲਕ ਬਿਲਿੰਗ ’ਤੇ ਵਾਪਸ ਆ ਜਾਣਗੇ ਜਾਂ ਉਨ੍ਹਾਂ ’ਚੋਂ ਬਹੁਤ ਸਾਰੇ ਜੋ ਬਦਲਾਅ ’ਤੇ ਵਿਚਾਰ ਕਰ ਰਹੇ ਹਨ, ਉਨ੍ਹਾਂ 11 ਮਿਲੀਅਨ ਤੋਂ ਵੱਧ ਆਸਟ੍ਰੇਲੀਆਈਆਂ (ਜੋ ਬਲਕ ਬਿੱਲ) ਲਈ ਬਲਕ ਬਿਲਿੰਗ ਨਾਲ ਜੁੜੇ ਰਹਿਣਗੇ।’’

ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸਟੀਵ ਰੌਬਸਨ ਨੇ ਕਿਹਾ ਕਿ incentives ਵਧੀ ਹੋਈ cost of living ’ਚ ਮਹੱਤਵਪੂਰਨ ਰਾਹਤ ਦੇਣਗੇ।

Leave a Comment