Uber ਨੇ ਦਿੱਤੀ ਕੀਮਤਾਂ ’ਚ ਵਾਧੇ ਦੀ ਚੇਤਾਵਨੀ, ਜਾਣੋ ਕੀ ਹੈ ਮਾਮਲਾ

ਮੈਲਬਰਨ: Uber ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਿਗ ਅਰਥਚਾਰੇ ਦੇ ਵਰਕਰਾਂ ਲਈ ਘੱਟੋ-ਘੱਟ ਤਨਖਾਹ ਨਿਰਧਾਰਤ ਕਰਨ ਵਾਲਾ ਇੱਕ ਬਿੱਲ ਪਾਰਲੀਮੈਂਟ ’ਚ ਪਾਸ ਹੋ ਜਾਂਦਾ ਹੈ ਤਾਂ Uber ਦੀਆਂ ਕੀਮਤਾਂ ਵਿੱਚ 85 ਪ੍ਰਤੀਸ਼ਤ ਤਕ ਦਾ ਵਾਧਾ ਹੋ ਸਕਦਾ ਹੈ।

ਅਲਬਾਨੀਜ਼ ਸਰਕਾਰ ਦਾ ਕਲੋਜ਼ਿੰਗ ਲੂਪਹੋਲਜ਼ ਬਿੱਲ ਫੇਅਰ ਵਰਕ ਕਮਿਸ਼ਨ ਨੂੰ ਡਿਜੀਟਲ ਪਲੇਟਫਾਰਮ ਵਰਕਰਾਂ ਲਈ ਘੱਟੋ-ਘੱਟ ਤਨਖਾਹ ਅਤੇ ਸ਼ਰਤਾਂ ਨਿਰਧਾਰਤ ਕਰਨ ਦੀ ਇਜਾਜ਼ਤ ਦੇਵੇਗਾ, ਜਿਸ ਦੇ ਨਤੀਜੇ ਵਜੋਂ ਰਾਈਡਸ਼ੇਅਰ ਅਤੇ ਫੂਡ ਕੋਰੀਅਰਾਂ ਲਈ ਉਜਰਤਾਂ ’ਚ 400 ਮਿਲੀਅਨ ਡਾਲਰ ਦਾ ਵਾਧਾ ਹੋਵੇਗਾ। ਪਰ Uber ਆਸਟ੍ਰੇਲੀਆ ਚੇਤਾਵਨੀ ਦੇ ਰਿਹਾ ਹੈ ਕਿ ਵਧੀਆਂ ਲਾਗਤਾਂ ਖਪਤਕਾਰਾਂ ਤੋਂ ਵਸੂਲੀਆਂ ਜਾਣਗੀਆਂ ਜਿਸ ਨਾਲ ਖੇਤਰੀ ਇਲਾਕਿਆ ’ਚ ਉਸ ਦੀਆਂ ਸੇਵਾਵਾਂ ’ਚ ਕਮੀ ਆਵੇਗੀ।

ਉਬੇਰ ਆਸਟ੍ਰੇਲੀਆ ਦੇ ਜਨਰਲ ਮੈਨੇਜਰ ਡੋਮ ਟੇਲਰ ਨੇ ਕਿਹਾ ਕਿ ਕੰਪਨੀ ਘੱਟੋ-ਘੱਟ ਤਨਖਾਹ ਦੇ ਮਿਆਰ ਦਾ ਸਮਰਥਨ ਕਰਦੀ ਹੈ, ਪਰ ਚਿੰਤਤ ਹੈ ਕਿ ਬਿੱਲ ਦੇ ਵਿਆਪਕ ਦਾਇਰੇ ਨਾਲ ਕੰਮ ’ਚ ਲੱਖਾਂ ਡਾਲਰਾਂ ਦੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਇਸ ਬਿੱਲ ਕਾਰਨ ਸਭ ਤੋਂ ਵੱਧ ਅਸਰ Uber Eats ’ਤੇ ਪਵੇਗਾ, ਜਿਸ ਦੀਆਂ ਡਿਲੀਵਰੀ ਕੀਮਤਾਂ ’ਚ 65 ਫ਼ੀ ਸਦੀ ਤਕ ਦਾ ਵਾਧਾ ਹੋ ਸਕਦਾ ਹੈ। ਜਦਕਿ ਵੀਐਂਡ ’ਤੇ ਕੀਮਤਾਂ ’ਚ 85 ਤੋਂ 125 ਫ਼ੀ ਸਦੀ ਵਾਧਾ ਹੋ ਸਕਦਾ ਹੈ। ਕੰਪਨੀ ਦਾ ਅੰਦਾਜ਼ਾ ਹੈ ਕਿ ਕੀਮਤਾਂ ’ਚ ਵਾਧੇ ਕਾਰਨ ਆਰਡਰਾਂ ’ਚ 1.5 ਅਰਬ ਡਾਲਰ ਦੀ ਕਮੀ ਆ ਸਕਦੀ ਹੈ।

Leave a Comment