NZTA ਲਾਂਚ ਕਰੇਗੀ ਡਿਜ਼ੀਟਲ ਡਰਾਇਵਰ ਲਾਇਸੰਸ ਐਪ (NZTA Digital Driver Licence App) – ਰਜਿਸਟਰੇਸ਼ਨ, ਰੋਡ ਯੂਜ਼ਰ ਚਾਰਜਜ ਤੇ ਟੋਲ ਦੀ ਵੀ ਹੋ ਸਕੇਗੀ ਪੇਮੈਂਟ

ਮੈਲਬਰਨ :
ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਡਰਾਇਵਰਾਂ ਦੀ ਸੌਖ ਵਾਸਤੇ ਡਿਜ਼ੀਟਲ ਡਰਾਇਵਰ ਲਾਇਸੰਸ ਐਪ (NZTA Digital Driver Licence App) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲੀਸ ਨੂੰ ਲੋੜ ਪੈਣ `ਤੇ ਡਰਾਇਵਰ ਵੱਲੋਂ ਮੋਬਾਈਲ ਫ਼ੋਨ ਰਾਹੀਂ ਹੀ ਲਾਇਸੰਸ ਵਿਖਾ ਦਿੱਤਾ ਜਾਇਆ ਕਰੇਗਾ। ਅਜਿਹਾ ਹੋਣ ਲਾਇਸੰਸ ਦੀ ਹਾਰਡ ਕਾਪੀ ਭਾਵ ਕਾਰਡ ਜੇਬ ਵਿੱਚ ਰੱਖਣ ਦੀ ਲੋੜ ਨਹੀਂ ਰਹੇਗੀ ਤੇ ਨਾ ਹੀ ਬਿਨਾ ਲਾਇਸੰਸ ਵਾਲੀ ਟਿਕਟ ਦਾ ਫਿਕਰ ਰਹੇਗਾ। ਹਾਲਾਂਕਿ ਕਾਰਡ ਵਾਲਾ ਸਿਲਸਿਲਾ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ।

ਟਰਾਂਸਪੋਰਟ ਏਜੰਸੀ ਦੇ ਇੱਕ ਬੁਲਾਰੇ ਅਨੁਸਾਰ ਵਹੀਕਲ ਦੀ ਰਜਿਸਟਰੇਸ਼ਨ ਅਤੇ ਵੋਫ਼ ਵੀ ਇਸੇ ਐਪ ਰਾਹੀਂ ਵੇਖੀ ਜਾ ਸਕੇਗੀ। ਇਸਨੂੰ ਲਾਂਚ ਕਰਨ ਤੋਂ ਪਹਿਲਾਂ ਏਜੰਸੀ ਕਾਨੂੰਨੀ ਪੱਖ ਨੂੰ ਵੇਖ ਰਹੀ ਹੈ ਅਤੇ ਅਗਲੇ ਸਾਲ ਦੇ ਅੱਧ ਤੱਕ ਇਹ ਕੰਮ ਨੇਪਰੇ ਚੜ੍ਹ ਜਾਣ ਦੀ ਆਸ ਹੈ।

ਏਜੰਸੀ ਦੇ ਚੀਫ਼ ਡਿਜ਼ੀਲਟ ਅਫ਼ਸਰ ਲਿਜ਼ (NZTA’s chief digital officer Liz Maguire) ਅਨੁਸਾਰ ਡਿਜ਼ੀਲਟ ਲਾਇਸੰਸ ਬਿਲਕੁਲ ਮੋਬਾਈਲ ਡੈਬਿਟ ਕਾਰਡ ਵਰਗਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕਾਰ ਰਜਿਸਟਰੇਸ਼ਨ, ਰੋਡ ਯੂਜ਼ਰ ਚਾਰਜਸ ਅਤੇ ਟੋਲ ਦੀ ਪੇਮੈਂਟ ਵੀ ਐਪ ਰਾਹੀਂ ਕੀਤੀ ਜਾ ਸਕੇਗੀ। ਭਾਵ ਸਾਰੀਆਂ ਚੀਜ਼ਾਂ ਨੂੰ ਇੱਕੋ ਥਾਂ ਲਿਆਉਣ ਦਾ ਵਿਚਾਰ ਹੈ।

Leave a Comment