ਮੈਲਬਰਨ ਦੀ ਸਿਟੀ ਕੌਂਸਲ 12 ਸਾਲਾਂ ਤਕ ਡਰਾਈਵਰਾਂ ਤੋਂ ਵਸੂਲਦੀ ਰਹੀ ਜ਼ਰੂਰਤ ਤੋਂ ਵੱਧ ਜੁਰਮਾਨੇ

ਮੈਲਬਰਨ : ਮੈਲਬਰਨ ਦੀ Merri-bek ਸਿਟੀ ਕੌਂਸਲ 12 ਸਾਲ ਲੰਬੀ ਪ੍ਰਸ਼ਾਸਨਿਕ ਗਲਤੀ ਦਾ ਪਤਾ ਲੱਗਣ ਤੋਂ ਬਾਅਦ ਹਜ਼ਾਰਾਂ ਪਾਰਕਿੰਗ ਜੁਰਮਾਨੇ ਅੰਸ਼ਕ ਤੌਰ ‘ਤੇ ਵਾਪਸ ਕਰੇਗੀ। ਗ਼ਲਤੀ ਕਾਰਨ ਕੌਂਸਲ ਏਨੇ ਸਾਲ ਇਜਾਜ਼ਤ ਤੋਂ ਘੱਟੋ-ਘੱਟ 40 ਡਾਲਰ ਵੱਧ ਵਸੂਲ ਰਹੀ ਸੀ। ਪਿੱਛੇ ਜਹੇ ਅਚਾਨਕ ਇਹ ਪਤਾ ਲੱਗਾ ਕਿ ਇਨ੍ਹਾਂ ਜੁਰਮਾਨਿਆਂ ਲਈ, ਕੌਂਸਲ ਨੇ ਕਦੇ ਮਤਾ ਨਹੀਂ ਅਪਣਾਇਆ ਸੀ ਜਿਸ ਨਾਲ ਉਨ੍ਹਾਂ ਨੂੰ ਪੂਰੇ 0.5 ਜੁਰਮਾਨੇ ਯੂਨਿਟ ਵਸੂਲਣ ਦੀ ਪ੍ਰਵਾਨਗੀ ਮਿਲਣੀ ਸੀ। ਇਸ ਪ੍ਰਵਾਨਗੀ ਤੋਂ ਬਿਨਾਂ, ਕੌਂਸਲ ਨੂੰ ਸਿਰਫ 0.2 ਜੁਰਮਾਨਾ ਯੂਨਿਟ ਵਸੂਲਣ ਦੀ ਇਜਾਜ਼ਤ ਸੀ। ਹਰ ਜੁਰਮਾਨੇ ਲਈ ਰਿਫੰਡ 43 ਤੋਂ 59 ਡਾਲਰ ਦੇ ਵਿਚਕਾਰ ਹੋਵੇਗਾ ਜੋ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਇਹ ਕਦੋਂ ਜਾਰੀ ਕੀਤਾ ਗਿਆ ਸੀ। ਫੀਸਾਂ ਹੋਰ ਕੌਂਸਲ ਖੇਤਰਾਂ ਨਾਲੋਂ ਵੱਧ ਨਹੀਂ ਹਨ। ਮੰਨਿਆ ਜਾਂਦਾ ਹੈ ਕਿ ਇਸ ਗਲਤੀ ਨਾਲ ਲਗਭਗ 248,000 ਵਾਰੀ ਜੁਰਮਾਨੇ ਵੱਧ ਵਸੂਲੇ ਗਏ, ਜਿਸ ਨਾਲ ਉਪਲਬਧ ਰਿਫੰਡ ਦਾ ਅੰਕੜਾ 10 ਮਿਲੀਅਨ ਡਾਲਰ 12.4 ਮਿਲੀਅਨ ਡਾਲਰ ਦੇ ਵਿਚਕਾਰ ਹੈ।

ਜਿਨ੍ਹਾਂ ਜੁਰਮਾਨਿਆਂ ਲਈ ਰੀਫ਼ੰਡ ਮਿਲੇਗਾ ਉਨ੍ਹਾਂ ’ਚ ਸ਼ਾਮਲ ਹੈ :

  • ਸੰਕੇਤ ਕੀਤੇ ਸਮੇਂ ਤੋਂ ਜ਼ਿਆਦਾ ਸਮੇਂ ਲਈ ਪਾਰਕਿੰਗ
  • ਪਾਰਕਿੰਗ ਕੀਤਾ ਭੁਗਤਾਨ ਨਾ ਕਰਨਾ ਅਤੇ ਸਾਈਨ ‘ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣਾ
  • ਨੋ ਪਾਰਕਿੰਗ ਸਾਈਨ ਦੇ ਉਲਟ ਰੁਕਣਾ
  • ਸਾਈਕਲ ਪਾਰਕਿੰਗ ਖੇਤਰ ‘ਤੇ ਰੁਕਣਾ
  • ਮੋਟਰ ਬਾਈਕ ਪਾਰਕਿੰਗ ਖੇਤਰ ‘ਤੇ ਰੁਕਣਾ
  • ਪਾਰਕਿੰਗ ਖੇਤਰ ਦੀਆਂ ਲੋੜਾਂ ਦੇ ਉਲਟ ਪਾਰਕਿੰਗ
  • ਪਾਰਕਿੰਗ 45 ਡਿਗਰੀ ਦੇ ਕੋਣ ‘ਤੇ ਨਹੀਂ
  • ਪਾਰਕਿੰਗ 90 ਡਿਗਰੀ ਦੇ ਕੋਣ ‘ਤੇ ਨਹੀਂ ਹੈ
  • ਪਾਰਕਿੰਗ ਪੂਰੀ ਤਰ੍ਹਾਂ ਪਾਰਕਿੰਗ ਬੇ ਦੇ ਅੰਦਰ ਨਹੀਂ ਹੈ
  • ਬੇਅ ਦੀ ਦੀ ਘੱਟੋ ਘੱਟ ਗਿਣਤੀ ਤੋਂ ਵੱਧ ਲੰਬਾ ਵਹੀਕਲ ਪਾਰਕ ਕਰਨਾ
  • ਬੇਅ ਦੀ ਘੱਟੋ-ਘੱਟ ਗਿਣਤੀ ਤੋਂ ਵੱਧ ਚੌੜਾ ਵਾਹਨ ਪਾਰਕ ਕਰਨਾ