ਮੈਲਬਰਨ : ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। Domain ਵੱਲੋਂ ਜਾਰੀ ਅੰਕੜਿਆਂ ਅਨੁਸਾਰ ਐਡੀਲੇਡ ’ਚ ਮਕਾਨਾਂ ਦੀ ਔਸਤ ਕੀਮਤ ਪਹਿਲੀ ਵਾਰ 1 ਮਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਸਿਡਨੀ ’ਚ ਮਕਾਨਾਂ ਦੀ ਔਸਤ ਕੀਮਤ ਲਗਭਗ 1.7 ਮਿਲੀਅਨ ਨਾਲ ਆਸਟ੍ਰੇਲੀਆ ’ਚ ਸਭ ਤੋਂ ਵੱਧ ਹੈ।
ਹੁਣ ਆਸਟ੍ਰੇਲੀਆ ਦੇ ਪੰਜ ਰਾਜਧਾਨੀ ਸ਼ਹਿਰਾਂ ਵਿੱਚ ਔਸਤਨ ਮਕਾਨ ਦੀਆਂ ਕੀਮਤਾਂ 1 ਮਿਲੀਅਨ ਡਾਲਰ ਤੋਂ ਵੱਧ ਹਨ, ਜਿਨ੍ਹਾਂ ’ਚ ਐਡੀਲੇਡ, ਬ੍ਰਿਸਬੇਨ, ਕੈਨਬਰਾ, ਮੈਲਬਰਨ ਅਤੇ ਸਿਡਨੀ ਸ਼ਾਮਲ ਹਨ। ਐਡੀਲੇਡ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਇਸ ਦੇ ਤੰਗ ਕਿਰਾਏ ਦੇ ਬਾਜ਼ਾਰ ਅਤੇ ਪਿੱਛੇ ਰਹਿ ਜਾਣ ਦਾ ਡਰ ਹੈ।
ਮੈਲਬਰਨ ਦੇ ਬਾਜ਼ਾਰ ’ਚ ਬੀਤੀ ਤਿਮਾਹੀ ’ਚ ਕੀਮਤਾਂ 0.3٪ ਵਾਧਾ ਵੇਖਿਆ ਗਿਆ, ਜਿਸ ਨਾਲ ਇਸ ’ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਸਾਲਾਨਾ ਪੱਧਰ ’ਤੇ ਮੈਲਬਰਨ ਦੇ ਮਕਾਨਾਂ ਦੀਆਂ ਕੀਮਤਾਂ ’ਚ 1.3% ਕਮੀ ਦਰਜ ਕੀਤੀ ਗਈ। Domain ਦੀ ਖੋਜ ਮੁਖੀ ਡਾ. ਨਿਕੋਲਾ ਪਾਵੇਲ ਨੇ ਨੋਟ ਕੀਤਾ ਕਿ ਇਹ ਕੀਮਤਾਂ ਵਿੱਚ ਵਾਧਾ ਪਹਿਲੀ ਵਾਰ ਘਰ ਖਰੀਦਣ ਜਾ ਰਹੇ ਲੋਕਾਂ ਲਈ ਇੱਕ ਰੁਕਾਵਟ ਪੈਦਾ ਕਰਦਾ ਹੈ।
ਕੈਪੀਟਲ ਸਿਟੀਜ਼ ’ਚ ਮਕਾਨਾਂ ਦੀ ਔਸਤ ਕੀਮਤ
Capital City | Mar-25 | Mar-24 | Quarterly change | Annual change |
Sydney | $1,691,731 | $1,626,551 | 1.7% | 4.0% |
Melbourne | $1,035,887 | $1,050,043 | 0.3% | -1.3% |
Brisbane | $1,022,026 | $940,145 | -0.3% | 8.7% |
Adelaide | $1,000,202 | $892,399 | 1.1% | 12.1% |
Canberra | $1,049,067 | $1,073,952 | -1.3% | -2.3% |
Perth | $917,706 | $804,167 | 0.1% | 14.1% |
Hobart | $710,077 | $692,200 | 0.0% | 2.6% |
Darwin | $659,172 | – | 2.4% | – |
Combined capitals | $1,178,668 | $1,123,798 | 0.7% | 4.9% |
ਕੈਪੀਟਲ ਸਿਟੀਜ਼ ’ਚ ਯੂਨਿਟਾਂ ਦੀ ਔਸਤ ਕੀਮਤ
Capital City | Mar-25 | Mar-24 | Quarterly change | Annual change |
Sydney | $823,467 | $808,617 | 0.4% | 1.8% |
Melbourne | $550,022 | $570,765 | -3.2% | -3.6% |
Brisbane | $657,645 | $566,099 | 2.1% | 16.2% |
Adelaide | $557,957 | $488,288 | 0.1% | 14.3% |
Canberra | $531,784 | $594,621 | -5.7% | -10.6% |
Perth | $508,367 | $426,846 | -0.9% | 19.1% |
Hobart | $555,609 | $551,171 | 6.6% | 0.8% |
Darwin | $352,441 | $365,479 | -0.1% | -3.6% |
Combined capitals |
ਸਰੋਤ : Domain