ਮੈਲਬਰਨ : ਪਹਿਲੀ ਵਾਰ H5N1 ਏਵੀਅਨ ਫਲੂ ਵੇਰੀਐਂਟ ਵਿਸ਼ਵ ਪੱਧਰ ’ਤੇ ਕਿਸੇ ਭੇਡ ਵਿੱਚ ਪਾਇਆ ਗਿਆ ਹੈ। UK ਦੀ ਇੱਕ ਭੇਡ ’ਚ ਇਹ ਬਿਮਾਰੀ ਪਾਈ ਗਈ ਹੈ। ਹਾਲਾਂਕਿ ਬਰਡ ਫ਼ਲੂ ਵਜੋਂ ਵੀ ਜਾਣੀ ਜਾਂਦੀ ਇਹ ਬਿਮਾਰੀ ਇਸ ਤੋਂ ਪਹਿਲਾਂ ਹੋਰ ਡੇਅਰੀ ਜਾਨਵਰਾਂ ਵਿੱਚ ਵੀ ਪਾਈ ਗਈ ਹੈ। ਆਸਟ੍ਰੇਲੀਆ ਇਕਲੌਤਾ ਮਹਾਂਦੀਪ ਹੈ ਜੋ ਇਸ ਖ਼ਤਰੇ ਤੋਂ ਅਜੇ ਤਕ ਮੁਕਤ ਹੈ। ਪਰ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਵਾਇਰਸ ਆਸਟ੍ਰੇਲਆ ਦੇ ਤੱਟਾਂ ’ਤੇ ਪਹੁੰਚਦਾ ਹੈ ਤਾਂ ਦੇਸ਼ ਦੇ ਪਸ਼ੂਧਨ ਉਦਯੋਗ ਅਤੇ ਦੇਸੀ ਪ੍ਰਜਾਤੀਆਂ ਲਈ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਹਨ। ਵਿਗਿਆਨੀਆਂ ਨੇ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ 5 ਅਰਬ ਡਾਲਰ ਦੇ ਭੇਡ ਉਦਯੋਗ ਦੀ ਸੁਰੱਖਿਆ ਲਈ ਹੋਰ ਨਿਵੇਸ਼ ਕਰੇ।
ਪਹਿਲੀ ਵਾਰੀ ਭੇਡਾਂ ’ਚ ਮਿਲਿਆ H5N1 ਏਵੀਅਨ ਫਲੂ, ਆਸਟ੍ਰੇਲੀਆ ’ਚ ਵੀ ਫੈਲੀ ਚਿੰਤਾ
