ਮੈਲਬਰਨ : ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਐਤਵਾਰ, 13 ਅਪ੍ਰੈਲ, 2025 ਨੂੰ ਆਪਣੀ ਤੀਜੀ ਸਲਾਨਾ ਵਿਸਾਖੀ ਰਾਈਡ ਲਈ ਸੱਦਾ ਦਿੱਤਾ ਹੈ। ਖਾਲਸਾ ਪੰਥ ਦੀ ਸ਼ੁਰੂਆਤ ਦੇ ਤਿਉਹਾਰ ਵਿਸਾਖੀ ਦੀ ਯਾਦ ਵਿੱਚ ਇਹ ਚੈਰਿਟੀ ਸਮਾਗਮ ਸਿੱਖ ਕਦਰਾਂ ਕੀਮਤਾਂ ਦੀ ਪਰੰਪਰਾ ਨੂੰ ਮੋਟਰਸਾਈਕਲ ਸਵਾਰੀ ਦੇ ਰੋਮਾਂਚ ਨਾਲ ਜੋੜਦਾ ਹੈ।
ਇਸ ਸਾਲ, ਚੈਰਿਟੀ ’ਚ ਇਕੱਠੀ ਕੀਤੀ ਰਕਮ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਵੱਲੋਂ ਬੱਚਿਆਂ ਦੀਆਂ ਬਿਮਾਰੀਆ ਦੇ ਇਲਾਜ ਲਈ ਜੀਨ ਥੈਰੇਪੀ ਸਹੂਲਤ ਦੇ ਵਿਕਾਸ ਵਿੱਚ ਸਹਾਇਤਾ ਕਰੇਗੀ, ਟਰਬਨਜ਼ ਆਸਟ੍ਰੇਲੀਆ ਵੱਲੋਂ ਕੁਈਨਜ਼ਲੈਂਡ ’ਚ ਆਫ਼ਤ ਰਾਹਤ ਯਤਨਾਂ ਨੂੰ ਮਜ਼ਬੂਤ ਕਰਨ ਲਈ ਦਿੱਤੀ ਜਾਵੇਗੀ।
ਗਰੁੱਪ ਰਾਈਡ ਗੁਰਦੁਆਰਾ ਸਾਹਿਬ ਬਲੈਕਬਰਨ ਵਿਖੇ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਇਸ ਸਮਾਗਮ ਵਿੱਚ ਗਰੁੱਪ ਰਾਈਡ, ਲੰਗਰ, ਕਮਿਊਨਿਟੀ ਨੈੱਟਵਰਕਿੰਗ ਅਤੇ ਫੰਡ ਇਕੱਠਾ ਕਰਨ ਦੀਆਂ ਗਤੀਵਿਧੀਆਂ ਸ਼ਾਮਲ ਹਨ। ਹਰ ਕਿਸੇ ਦਾ ਇਸ ਗਰੁੱਪ ਰਾਈਡ ’ਚ ਹਿੱਸਾ ਲੈਣ ਲਈ ਸਵਾਗਤ ਹੈ।