ਮੈਲਬਰਨ : ਐਡੀਲੇਡ ’ਚ ਮਕਾਨਾਂ ਦੇ ਕਿਰਾਏ ਨੇ ਮੈਲਬਰਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਿੱਛੇ ਜਿਹੇ ਆਈ ਇੱਕ ਰਿਪੋਰਟ ਅਨੁਸਾਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ’ਚ ਮਾਰਚ 2020 ਤੋਂ ਬਾਅਦ ਮਕਾਨਾਂ ਦਾ ਔਸਤ ਕਿਰਾਇਆ 55 ਫ਼ੀ ਸਦੀ ਵਧ ਗਿਆ ਹੈ। ਇਸ ਸਮੇਂ ਇਹ ਕਿਰਾਇਆ 580 ਡਾਲਰ ਪ੍ਰਤੀ ਮਹੀਨਾ ਹੈ ਜੋ ਮੈਲਬਰਨ ਤੋਂ ਵੀ 10 ਡਾਲਰ ਵੱਧ ਹੈ। ਇਹ ਐਡੀਲੇਡ ’ਚ ਕਿਰਾਏ ਦਾ ਨਵਾਂ ਰਿਕਾਰਡ ਹੈ, ਜਿਸ ਨੂੰ ਵੇਖਦਿਆਂ ਸਟੇਟ ਸਰਕਾਰ ਨੇ ਸਸਤੀ ਹਾਊਸਿੰਗ ਅਲਾਟਮੈਂਟ ਸ਼ੁਰੂ ਕੀਤੀ ਹੈ। Munno Para ’ਚ 300 ਨਵੇਂ ਮਕਾਨ ਅਲਾਟ ਕੀਤੇ ਜਾਣਗੇ, ਜਿਸ ਦਾ ਮੰਤਵ ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਨੂੰ ਮੌਕਾ ਪ੍ਰਦਾਨ ਕਰਨਾ ਹੈ।
ਐਡੀਲੇਡ ’ਚ ਮਕਾਨਾਂ ਦੇ ਕਿਰਾਏ ਨੇ ਤੋੜੇ ਸਾਰੇ ਰਿਕਾਰਡ, ਮੈਲਬਰਨ ਨੂੰ ਵੀ ਛੱਡਿਆ ਪਿੱਛੇ
