ਮੈਲਬਰਨ : Australia ’ਚ Uber Drivers ਤੇ Truck Drivers ਲਈ ਇੱਕ ਵੱਡੀ ਖੁਸ਼ਖਬਰੀ ਹੈ। ਅੱਜ ਭਾਵ 26 ਫਰਵਰੀ 2025 ਤੋਂ ਨਵੇਂ ਰੈਗੂਲੇਸ਼ਨ ਲਾਗੂ ਹੋਣ ਜਾ ਰਹੇ ਨੇ ਜੋ ਕਿ ਅਨਫੇਅਰ ਟਰਮੀਨੇਸ਼ਨ ਤੇ ਡੀਐਕਟੀਵੇਸ਼ਨ ਤੋਂ ਡਰਾਈਵਰਾਂ ਦੀ ਸੁਰੱਖਿਆ ਕਰਨਗੇ।
ਦਰਅਸਲ ਅੱਜ ਤੋਂ Digital Labour Platform Deactivation Code ਅਤੇ Road Transport Industry Termination Code ਲਾਗੂ ਹੋਣਗੇ। ਇਹ ਕੋਡ ਇਹ ਕੋਡ ‘ਇੰਪਲੋਈ ਵਰਗੇ’ ਗਿੱਗ ਇਕੋਨੋਮੀ ਵਰਕਰਸ (ਜਿਵੇਂ ਕਿ Uber Drivers) ਜਾਂ ਹੋਰ ਇਕੋਨਮੀ ਵਰਕਰਸ ਨੂੰ ਬਿਨਾਂ ਵਜ੍ਹਾ ਐਪ ਤੋਂ ਡੀਐਕਟੀਵੇਟ ਹੋਣ ਤੋਂ ਬਚਾਉਣਗੇ। ਨਾਲ ਇਹ ਹੀ ਟਰੱਕ ਡਰਾਈਵਰ ਜੋ ਇੰਡੀਪੈਂਡੈਂਟ ਕੰਟਰੈਕਟਰ ਹਨ ਉਨ੍ਹਾਂ ਦੇ ਕੰਟਰੈਕਟ ਦੀ ਅਨਫੇਅਰ ਟਰਮੀਨੇਸ਼ਨ ਤੋਂ ਰੱਖਿਆ ਕਰਨਗੇ। ਅੱਜ ਤੋਂ ਫ਼ੇਅਰ ਵਰਕ ਕਮਿਸ਼ਨ (FWC) ਇਸ ਬਾਰੇ ਯੋਗ ਵਿਅਕਤੀਆਂ ਤੋਂ ਐਪਲੀਕੇਸ਼ਨ ਮਨਜ਼ੂਰ ਕਰਨਾ ਸ਼ੁਰੂ ਕਰ ਦੇਵੇਗਾ।