ਇਸ ਵੀਕਐਂਡ ਜ਼ੋਰ ਫੜੇਗੀ ਗਰਮੀ, ਮੈਲਬਰਨ ਸਮੇਤ ਕਈ ਥਾਈਂ ਅੱਗ ਲੱਗਣ ਦੀ ਚੇਤਾਵਨੀ ਜਾਰੀ

ਮੈਲਬਰਨ : ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ’ਚ ਇਸ ਵੀਕਐਂਡ ਦੌਰਾਨ ਸਖ਼ਤ ਗਰਮੀ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਬਿਊਰੋ ਨੇ ਸ਼ਨੀਵਾਰ ਨੂੰ ਮੈਲਬਰਨ ਸਮੇਤ ਵਿਕਟੋਰੀਆ ਦੇ ਵੈਸਟ ਅਤੇ ਸੈਂਟਰ ’ਚ ਕੁਝ ਹਿੱਸਿਆਂ ਅਤੇ ਮਾਊਂਟ ਲੋਫਟੀ ਰੇਂਜ ਸਮੇਤ ਸਾਊਥ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਅੱਗ ਲੱਗਣ ਦੇ ਖਤਰੇ ਦੀ ਭਵਿੱਖਬਾਣੀ ਕੀਤੀ ਹੈ।

ਸ਼ਨੀਵਾਰ ਨੂੰ ਮੈਲਬਰਨ ’ਚ ਤਾਪਮਾਨ 37 ਡਿਗਰੀ, ਐਡੀਲੇਡ ’ਚ 38 ਡਿਗਰੀ ਅਤੇ Oodnadatta ’ਚ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ, ਐਤਵਾਰ ਨੂੰ ਮੌਸਮ ਬਦਲਣ ਨਾਲ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆ ਸਕਦੀ ਹੈ। ਬਿਊਰੋ ਨੇ ਸੰਭਾਵਿਤ ਸੁੱਕੇ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਹੈ, ਜਿਸ ਇਨ੍ਹਾਂ ਸਾਰੇ ਸਟੇਟਾਂ ਵਿੱਚ ਕਿਤੇ ਵੀ ਅੱਗ ਲੱਗ ਸਕਦੀ ਹੈ।