ਸਿਡਨੀ ਦੇ ਘਰ ’ਚ ਅੱਗ ਲੱਗਣ ਕਾਰਨ ਮਾਂ-ਧੀ ਦੀ ਮੌਤ, ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਮਾਂ ਦੀ ਵੀ ਗਈ ਜਾਨ

ਮੈਲਬਰਨ : ਸਿਡਨੀ ਦੇ ਸਾਊਥ-ਵੈਸਟ ’ਚ ਰਾਤ ਨੂੰ ਲੱਗੀ ਭਿਆਨਕ ਅੱਗ ਤੋਂ ਆਪਣੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਔਰਤ ਦੀ ਵੀ ਮੌਤ ਹੋ ਗਈ ਹੈ। ਮਾਂ Veronica Carmady ਇਕ ਵਾਰ ਝੁਲਸ ਰਹੇ ਘਰ ’ਚੋਂ ਬਾਹਰ ਨਿਕਲ ਗਈ ਸੀ ਪਰ ਉਸ ਦੀ 6 ਸਾਲਾ ਬੇਟੀ Aurora ਅੱਗ ’ਚ ਘਿਰ ਗਈ ਅਤੇ ਚੀਕਾਂ ਮਾਰ ਰਹੀ ਸੀ। ਉਸ ਦੀ ਬਚਾਉਣ ਦੀ ਕੋਸ਼ਿਸ਼ ’ਚ Veronica ਮੁੜ ਘਰ ਅੰਦਰ ਚਲੀ ਗਈ ਪਰ ਦੋਵੇਂ ਬਾਹਰ ਨਾ ਨਿਕਲ ਸਕੀਆਂ। ਅੱਗ Heckenberg ਵਿਚ ਸਥਿਤ ਘਰ ’ਚ ਰਾਤ ਕਰੀਬ 12:30 ਵਜੇ ਲੱਗੀ ਸੀ। ਮਾਂ-ਧੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੋਵੇਂ ਮ੍ਰਿਤਕ ਮਿਲੀਆਂ।

ਅੱਠ ਲੋਕ ਅੱਗ ਤੋਂ ਬਚਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਵਿਚ ਇਕ ਤਿੰਨ ਸਾਲ ਦੀ ਬੱਚੀ ਵੀ ਸ਼ਾਮਲ ਹੈ, ਜਿਸ ਨੂੰ ਗੁਆਂਢੀ Jaykay Moon ਨੇ ਘਰ ਦੀ ਪਿਛਲੀ ਖਿੜਕੀ ਤੋੜ ਕੇ ਬਚਾਇਆ। ਇਕ ਹੋਰ ਬੱਚੇ ਅਤੇ ਦੋ ਬਾਲਗਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਜਮ੍ਹਾਂ ਕੀਤੇ ਸਾਮਾਨ ਜਾਂ ਧੂੰਏਂ ਦੇ ਅਲਾਰਮ ਦੀ ਖ਼ਰਾਬੀ ਅੱਗ ਲੱਗਣ ਦੇ ਕਾਰਨਾਂ ’ਚ ਸ਼ਾਮਲ ਹੋ ਸਕਦੀ ਹੈ। ਸਥਾਨਕ ਲੋਕ ਇਸ ਹਾਦਸੇ ਤੋਂ ਬਾਅਦ ਸਦਮੇ ’ਚ ਹਨ। ਦੋਸਤਾਂ ਅਤੇ ਗੁਆਂਢੀਆਂ ਨੇ Veronica Carmady ਨੂੰ ਇੱਕ ‘ਪਿਆਰ ਕਰਨ ਵਾਲੀ ਮਾਂ’ ਦੱਸਿਆ ਜੋ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਰ ਗਈ।