ਮੈਲਬਰਨ : ਆਸਟ੍ਰੇਲੀਆ ’ਚ ਦਸ ਅਜਿਹੇ ਸ਼ਹਿਰ ਹਨ ਜਿੱਥੇ ਪ੍ਰਾਪਰਟੀ ਦੀ ਕੀਮਤ ਅੱਜਕਲ੍ਹ ਪੂਰੇ ਆਸਟ੍ਰੇਲੀਆ ’ਚ ਰੀਜਨਲ ਔਸਤ ਮਕਾਨ ਦੀ ਕੀਮਤ ਕੀਮਤ 645,706 ਦੇ ਇੱਕ ਤਿਹਾਈ ਤੋਂ ਵੀ ਘੱਟ ਹਨ।
ਸਾਊਥ ਆਸਟ੍ਰੇਲੀਆ ਦੇ ਇਕ ਮਾਈਨਿੰਗ ਕਸਬੇ Coober Pedy ਦੀ ਆਸਟ੍ਰੇਲੀਆ ਵਿਚ ਸਭ ਤੋਂ ਘੱਟ ਔਸਤ ਮਕਾਨ ਕੀਮਤ 91,250 ਡਾਲਰ ਹੈ। ਇਹ ਸ਼ਹਿਰ ਚਮਕ-ਦਮਕ ਤੋਂ ਬਹੁਤ ਦੂਰ ਹੈ, ਪਰ ਇਹੀ ਚੀਜ਼ ਹੈ ਜੋ Coober Pedy ਨੂੰ ਇੰਨਾ ਖਾਸ ਬਣਾਉਂਦਾ ਹੈ। ਐਡੀਲੇਡ ਤੋਂ ਕਰੀਬ 900 ਕਿਲੋਮੀਟਰ ਨੌਰਥ ’ਚ ਸਟੂਅਰਟ ਹਾਈਵੇਅ ’ਤੇ ਸਥਿਤ Coober Pedy ਆਸਟ੍ਰੇਲੀਆ ’ਚ ਸਭ ਤੋਂ ਘੱਟ ਮਹਿੰਗੀ ਪ੍ਰਾਪਰਟੀ ਵਾਲਾ ਸ਼ਹਿਰ ਹੈ। ਸ਼ਹਿਰ ਦੇ ਵਿਲੱਖਣ ਲੈਂਡਸਕੇਪ ਕਾਰਨ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ, ਜਿਸ ਵਿੱਚ Mad Max: Beyond Thunderdome ਸ਼ਾਮਲ ਹੈ।
ਪ੍ਰਾਪਰਟੀ ਖਰੀਦਣ ਲਈ ਅਗਲੀ ਸਭ ਤੋਂ ਸਸਤੀ ਜਗ੍ਹਾ ਕੁਈਨਜ਼ਲੈਂਡ ਵਿਚ Collinsville ਹੈ, ਜਿਸ ਦੀ ਔਸਤ ਮਕਾਨ ਕੀਮਤ 165,000 ਡਾਲਰ ਹੈ। Domain ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਫਾਇਤੀ ਐਂਟਰੀ ਕੀਮਤ ਦੇ ਬਾਵਜੂਦ, ਕੋਲਿਨਸਵਿਲੇ ਦੇ ਮਕਾਨ ਦੀ ਕੀਮਤ ਵਿੱਚ ਅਜੇ ਵੀ 12 ਮਹੀਨਿਆਂ ਵਿੱਚ 5.2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਬ੍ਰੋਕਨ ਹਿੱਲ, ਜੋ ਚੋਟੀ ਦੇ ਦਸ ਵਿਚ ਸਸਤੇ ਪ੍ਰਾਪਰਟੀ ਵਾਲੇ ਸ਼ਹਿਰਾਂ’ਚ ਸ਼ਾਮਲ ਹੈ ਅਤੇ ਨਿਊ ਸਾਊਥ ਵੇਲਜ਼ ਦੀ ਇਕਲੌਤੀ ਐਂਟਰੀ ਹੈ, ਨੇ ਦਸੰਬਰ ਤੱਕ ਦੇ ਸਾਲ ਵਿਚ ਪ੍ਰਾਪਰਟੀ ਦੀਆਂ ਕੀਮਤਾਂ ’ਚ 14.8 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। ਇੱਥੇ ਔਸਤ ਮਕਾਨ ਦੀ ਕੀਮਤ 203,500 ਡਾਲਰ ਹੈ।
ਆਸਟ੍ਰੇਲੀਆ ਦੇ ਸਭ ਤੋਂ ਸਸਤੀ ਪ੍ਰਾਪਰਟੀ ਵਾਲੇ 10 ਸ਼ਹਿਰ
ਸਬਅਰਬ | ਔਸਤ ਕੀਮਤ | ਸਾਲਾਨਾ ਤਬਦੀਲੀ |
Coober Pedy, SA | $91,250 | – |
Collinsville, QLD | $165,000 | 5.2% |
Port Pirie West, SA | $171,500 | 4.0% |
Charleville, QLD | $172,500 | – |
Queenstown, TAS | $172,500 | 4.5% |
Peterborough, SA | $175,500 | 21.3% |
Kambalda West, WA | $185,000 | -6.7% |
Warracknabeal, VIC | $198,000 | 4.4% |
Tara, QLD | $200,000 | 10.3% |
Broken Hill, NSW | $203,500 | 14.8% |
ਸਰੋਤ : Domain