ਮੈਲਬਰਨ :NSW ਦੇ Riverina ਇਲਾਕੇ ਵਿੱਚ ਇੱਕ ਹਾਦਸੇ ਕਾਰਨ ਇੱਕ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ ਇੱਕ ਦਰਜਨ ਸਾਰੀਆਂ ਜ਼ਖਮੀ ਹੋ ਗਈਆਂ। Wagga Wagga ਤੋਂ ਕਰੀਬ 50 ਕਿਲੋਮੀਟਰ ਸਾਊਥ ’ਚ Kyeamba ’ਚ Hume ਹਾਈਵੇਅ ’ਤੇ ਤੜਕੇ 3:35 ਵਜੇ ਬੱਸ ਅਤੇ ਇਕ ਭਾਰੀ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹੋਰ 13 ਯਾਤਰੀਆਂ ਦਾ ਪੈਰਾਮੈਡੀਕਲ ਸਟਾਫ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਇਕ ਵਿਅਕਤੀ ਦੀ ਲੱਤ ਟੁੱਟਣ ਦਾ ਸ਼ੱਕ ਹੈ। ਹਾਲਾਂਕਿ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਟਰੱਕ ਡਰਾਈਵਰ ਜ਼ਖਮੀ ਨਹੀਂ ਹੋਇਆ ਅਤੇ ਉਸ ਨੂੰ ਲਾਜ਼ਮੀ ਜਾਂਚ ਲਈ Wagga ਬੇਸ ਹਸਪਤਾਲ ਲਿਜਾਇਆ ਗਿਆ ਹੈ।
Hume ਹਾਈਵੇਅ ਦੀਆਂ ਸਾਰੀਆਂ ਨੌਰਥ ਵੱਲ ਜਾਣ ਵਾਲੇ ਰਸਤੇ ਬੰਦ ਹਨ ਅਤੇ ਡਰਾਈਵਰਾਂ ਨੂੰ ਇਸ ਖੇਤਰ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਹੈ। ਹਾਦਸੇ ਸਮੇਂ ਇਲਾਕੇ ਵਿੱਚ ਕੋਈ ਵੀ ਜਿਸ ਕੋਲ ਡੈਸ਼ਕੈਮ ਫੁਟੇਜ ਹੈ, ਨੂੰ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।