ਮੈਲਬਰਨ : ਆਸਟ੍ਰੇਲੀਆਈ ਬੈਂਕਿੰਗ ’ਚ ਪਹਿਲੀ ਵਾਰ Commonwealth Bank ਆਪਣੇ ATM, ਬ੍ਰਾਂਚ ਸਕ੍ਰੀਨ ਅਤੇ ਡਿਜੀਟਲ ਵਾਤਾਵਰਣ ਵਿੱਚ ਿੲਸ਼ਿਤਹਾਰ ਵਿਖਾਉਣਾ ਸ਼ੁਰੂ ਕਰ ਰਿਹਾ ਹੈ, ਜਿਸ ਨਾਲ ਉਸ ਲਈ ਮਾਲੀਆ ਇਕੱਠਾ ਕਰਨਾ ਦਾ ਨਵਾਂ ਸਰੋਤ ਪੈਦਾ ਹੋਵੇਗਾ। ਇਸ ਕੰਮ ਲਈ ਉਹ ਆਪਣਾ ਮੀਡੀਆ ਨੈੱਟਵਰਕ, CommBank Connect ਲਾਂਚ ਕਰ ਰਿਹਾ ਹੈ। ਗਾਹਕਾਂ ਨੂੰ ATM ’ਚੋਂ ਪੈਸੇ ਕਢਵਾਉਂਦੇ ਸਮੇਂ Qantas, Kayo Sports, ਅਤੇ Myer ਵਰਗੇ ਬ੍ਰਾਂਡਾਂ ਦੇ ਇਸ਼ਤਿਹਾਰ ਵੇਖਣ ਨੂੰ ਮਿਲਣਗੇ।
CommBank Connect IQ ਵੱਲੋਂ ਸੰਚਾਲਿਤ ਨੈੱਟਵਰਕ, ਸੱਤ ਮਿਲੀਅਨ ਗਾਹਕਾਂ ਦੇ ਪਛਾਣ ਤੋਂ ਬਗ਼ੈਰ ਭੁਗਤਾਨ ਡੇਟਾ ਦੀ ਵਰਤੋਂ ਕਰੇਗਾ ਤਾਂ ਕਿ ਲੋਕਾਂ ਦੀਆਂ ਰੁਚੀਆਂ ਅਨੁਸਾਰ ਸਮੱਗਰੀ ਉਨ੍ਹਾਂ ਤਕ ਪਹੁੰਚਾਈ ਜਾ ਸਕੇ। ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਕਾਮਬੈਂਕ ਕਨੈਕਟ ਦਾ ਟੀਚਾ 2025 ਤੱਕ 600 ਬ੍ਰਾਂਚਾਂ ਵਿੱਚ 2,000 ਤੋਂ ਵੱਧ ਡਿਜੀਟਲ ਸਕ੍ਰੀਨਾਂ ਤੱਕ ਫੈਲਾਉਣਾ ਹੈ। ਹਾਲਾਂਕਿ ਬੈਂਕ ਦਾ ਕਹਿਣਾ ਹੈ ਕਿ ਇਹ ਪਹਿਲ ਮੁੱਖ ਤੌਰ ’ਤੇ ਮਾਲੀਆ ਪੈਦਾ ਕਰਨ ਬਾਰੇ ਨਹੀਂ ਹੈ ਬਲਕਿ ਗਾਹਕ ਦੇ ਤਜ਼ਰਬੇ ਵਿੱਚ ਮੁੜ ਨਿਵੇਸ਼ ਕਰਨ ਅਤੇ ਇਸ਼ਤਿਹਾਰਬਾਜ਼ੀ ਲਾਗਤਾਂ ਨੂੰ ਘਟਾਉਣ ਬਾਰੇ ਹੈ।