Qantas ਨੂੰ ਬੇਈਮਾਨ ਮਹਿੰਗੀ ਪਈ! ਕੈਂਸਲ ਉਡਾਨਾਂ ਦੀਆਂ ਟਿਕਟਾਂ ਵੇਚਦੇ ਰਹਿਣ ਲਈ ਲਗਿਆ 100 ਮਿਲੀਅਨ ਡਾਲਰ ਦਾ ਜੁਰਮਾਨਾ

ਮੈਲਬਰਨ : ਕਈ ਸਾਲਾਂ ਤਕ ਫਲਾਈਟ ਬੁਕਿੰਗ ’ਤੇ ਗਾਹਕਾਂ ਨੂੰ ਗੁੰਮਰਾਹ ਕਰਨ ਲਈ Qantas ’ਤੇ 100 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਕੈਂਸਲ ਕੀਤੀਆਂ ਗਈਆਂ ਉਡਾਣਾਂ ਦੀਆਂ ਟਿਕਟਾਂ ਵੇਚਦੇ ਰਹਿਣ ਅਤੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ’ਚ ਦੇਰੀ ਕਰ ਕੇ ਲੋਕ ਨਾਲ ਬੇਈਮਾਨੀ ਕਰਨ ਲਈ ਦਿੱਗਜ ਏਅਰਲਾਈਨ ਕੰਪਨੀ ਨੂੰ ਅਦਾਲਤ ’ਚ ਘਸੀਟਿਆ ਸੀ। ACCC ਨੇ ਕਿਹਾ ਕਿ Qantas ਦੇ ਸੀਨੀਅਰ ਏਅਰਲਾਈਨ ਮੈਨੇਜਰ ਇਸ ਗੱਲ ਤੋਂ ਜਾਣੂ ਸਨ ਕਿ ਕੈਂਸਲ ਕੀਤੀਆਂ ਗਈਆਂ ਉਡਾਣਾਂ ’ਤੇ ਅਜੇ ਵੀ ਬੁਕਿੰਗ ਚਲ ਰਹੀ ਹੈ। ਪਰ ਫਿਰ ਵੀ ਇਹ ਘਪਲਾ ਚਲਦਾ ਰਿਹਾ।

Qantas ਨੇ ਮਈ 2021 ਅਤੇ ਅਗਸਤ 2023 ਦੇ ਵਿਚਕਾਰ 70,000 ਤੋਂ ਵੱਧ ਕੈਂਸਲ ਹੋਈਆਂ ਉਡਾਣਾਂ ਲਈ 86,597 ਮੁਸਾਫ਼ਰਾਂ ਨੂੰ ਟਿਕਟਾਂ ਜਾਰੀ ਕਰ ਦਿੱਤੀਆਂ। Qantas ਨੂੰ ਬੁੱਕ ਕੀਤੇ ਗਾਹਕਾਂ ਨੂੰ ਸੂਚਿਤ ਕਰਨ ਵਿੱਚ 11 ਤੋਂ 67 ਦਿਨ ਲੱਗ ਗਏ ਕਿ ਉਨ੍ਹਾਂ ਦੀਆਂ ਉਡਾਣਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ। ਹੁਣ ਹਰ ਪ੍ਰਭਾਵਿਤ ਗਾਹਕਾਂ ਨੂੰ ਮੁਆਵਜ਼ੇ ਵਜੋਂ 20 ਮਿਲੀਅਨ ਮਿਲੇ, ਹਰ ਪ੍ਰਭਾਵਤ ਘਰੇਲੂ ਗਾਹਕ ਨੂੰ 225 ਡਾਲਰ ਅਤੇ ਅੰਤਰਰਾਸ਼ਟਰੀ ਗਾਹਕਾਂ ਨੂੰ 450 ਡਾਲਰ ਪ੍ਰਾਪਤ ਹੋਏ।