ਵਿਕਟੋਰੀਆ ਲੋਕਲ ਕੌਂਸਲ ਚੋਣਾਂ : 47 ਉਮੀਦਵਾਰ ਨਿਰਵਿਰੋਧ ਚੁਣੇ ਗਏ, ਕੀ ਖ਼ਤਰੇ ’ਚ ਹੈ ਲੋਕਲ ਲੋਕਤੰਤਰ?

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ’ਚ ਹਾਲ ਹੀ ’ਚ ਹੋਈਆਂ ਸਥਾਨਕ ਕੌਂਸਲ ਚੋਣਾਂ ’ਚ ਕਈ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਹਨ। ਵਿਕਟੋਰੀਅਨ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 12 ਰੀਜਨਲ ਕੌਂਸਲਾਂ ਦੀਆਂ 466 ਵੱਖ-ਵੱਖ ਚੋਣਾਂ ’ਚੋਂ 47 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਕੁਝ ਲੋਕਾਂ ਨੇ ਮੁਕਾਬਲੇ ਦੀ ਕਮੀ ਦਾ ਕਾਰਨ ਲੋਕਾਂ ਦੇ ਕੌਂਸਲ ਦੇ ਕੰਮ ਪ੍ਰਤੀ ਵਚਨਬੱਧ ਹੋਣ ਨੂੰ ਦੱਸਿਆ, ਜਦੋਂ ਕਿ ਹੋਰਾਂ ਨੇ ਇਸ ਨੂੰ ਮੌਜੂਦਾ ਕੌਂਸਲ ਨਾਲ ਭਾਈਚਾਰੇ ਦੀ ਸੰਤੁਸ਼ਟੀ ਦੇ ਸੰਕੇਤ ਵਜੋਂ ਦੇਖਿਆ। ਵਿਕਟੋਰੀਆ ਮਿਊਂਸਪਲ ਐਸੋਸੀਏਸ਼ਨ ਦੇ ਪ੍ਰਧਾਨ ਡੇਵਿਡ ਕਲਾਰਕ ਨੇ ਕਿਹਾ ਕਿ ਹਾਲਾਂਕਿ ਮੁਕਾਬਲਾ ਲੋਕਤੰਤਰ ਲਈ ਆਦਰਸ਼ ਹੈ, ਪਰ ਹਰ ਸੀਟ ’ਤੇ ਇੱਛੁਕ ਅਤੇ ਸਮਰੱਥ ਉਮੀਦਵਾਰ ਹੋਣਾ ਅਜੇ ਵੀ ਇੱਕ ਸਕਾਰਾਤਮਕ ਨਤੀਜਾ ਹੈ।