ਉਸਾਰੀ ਕੰਪਨੀ ਵੱਲੋਂ ਕੰਮ ਬੰਦ ਕਰਨ ਕਾਰਨ ਪੰਜਾਬੀ ਮੂਲ ਦੇ ਪਰਿਵਾਰ ਸਮੇਤ ਕਈ ਹੋਏ ਖੱਜਲ-ਖੁਆਰ

ਮੈਲਬਰਨ : Northern Teritorry ਦੀ ਰਾਜਧਾਨੀ Darwin ’ਚ ਆਪਣੇ ਘਰ ਦਾ ਸੁਪਨਾ ਦੇਖ ਰਹੇ ਕਈ ਪਰਿਵਾਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਪਰਿਵਾਰਾਂ ਨੇ Kassiou Constructions ਨੂੰ ਆਪਣੇ ਮਕਾਨ ਬਣਾਉਣ ਦਾ ਕੰਮ ਸੌਂਪਿਆ ਸੀ ਜਿਸ ਨੇ 18 ਮਹੀਨੇ ਪਹਿਲਾਂ ਉਸਾਰੀ ਵਾਲੀਆਂ ਥਾਵਾਂ ਨੂੰ ਛੱਡ ਦਿੱਤਾ ਸੀ, ਜਿਸ ਨਾਲ ਘਰ ਅਧੂਰੇ ਰਹਿ ਗਏ ਸਨ ਅਤੇ ਮਾਲਕਾਂ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ।

ਇਨ੍ਹਾਂ ਮਕਾਨ ਮਾਲਕਾਂ ’ਚੋਂ ਇੱਕ ਪੰਜਾਬੀ ਮੂਲ ਦੀ ਸੁਖਪ੍ਰੀਤ ਕੌਰ ਵੀ ਹੈ ਜਿਸ ਨੇ 134,000 ਤੋਂ ਵੱਧ ਦਾ ਭੁਗਤਾਨ ਕੀਤਾ ਸੀ, ਪਰ ਹੁਣ ਉਸ ਦੇ ਅੱਧ ਬਣੇ ਘਰ ਦੀ ਏਨੀ ਖਸਤਾ ਹੋ ਚੁੱਕੀ ਹੈ ਕਿ ਉਸ ਨੂੰ ਇਹ ਬਣੀਆਂ ਕੰਧਾਂ ਢਾਹ ਕੇ ਮੁੜ ਤੋਂ ਉਸਾਰੀ ਸ਼ੁਰੂ ਕਰਨੀ ਪਵੇਗੀ। ਉਸ ਨੂੰ ਆਪਣਾ ਘਰ ਪੂਰਾ ਕਰਨ ਲਈ ਵਾਧੂ 200,000 ਡਾਲਰ ਦਾ ਖਰਚ ਕਰਨ ਦੀ ਲੋੜ ਪੈ ਸਕਦੀ ਹੈ। ਜੈਸਿਕਾ ਅਤੇ ਰਿਆਨ ਫਸ ਦੀ ਵੀ ਇਹੋ ਕਹਾਣੀ ਹੈ। ਫਸ ਦਾ ਘਰ ਬਣਨ ’ਚ ਵੀ ਦੇਰੀ ਹੋ ਚੁੱਕੀ ਹੈ। ਮਾਲਕ ਹੁਣ ਆਪਣੇ ਘਰਾਂ ਨੂੰ ਪੂਰਾ ਕਰਨ ਲਈ NT Fidelity Fund ਤੱਕ ਪਹੁੰਚ ਕਰਨ ਦੀ ਉਡੀਕ ਕਰ ਰਹੇ ਹਨ। ਜਦਕਿ Kassiou Constructions ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਦੇਣ ਦੇ ਦੋਸ਼ਾਂ ਹੇਠ ਅਦਾਲਤੀ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।