ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ 2025 ਲਈ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੀ ਵੱਧ ਤੋਂ ਵੱਧ ਹੱਦ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ 270,000 ਤੱਕ ਸੀਮਤ ਹੋ ਗਈ ਹੈ। ਇਸ ਵਿੱਚ ਸਰਕਾਰੀ ਫੰਡ ਪ੍ਰਾਪਤ ਯੂਨੀਵਰਸਿਟੀਆਂ ਵਿੱਚ 145,000 ਨਵੇਂ ਵਿਦਿਆਰਥੀਆਂ ਅਤੇ ਵੋਕੇਸ਼ਨਲ ਸੰਸਥਾਵਾਂ ਵਿੱਚ 95,000 ਨਵੇਂ ਵਿਦਿਆਰਥੀਆਂ ਦੀ ਹੱਦ ਸ਼ਾਮਲ ਹੈ। ਇਹ ਹੱਦ ਸਰਕਾਰ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਕੋਵਿਡ-19 ਮਹਾਂਮਾਰੀ ਤੋਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਬਾਰੇ ਚਿੰਤਾਵਾਂ ਨੂੰ ਦੂਰ ਕਰਨਾ ਹੈ।
ਹਰ ਸੰਸਥਾ ’ਤੇ ਹੋਵੇਗੀ ਵੱਖੋ-ਵੱਖ ਹੱਦ
ਇਹ ਹੱਦ ਹਰ ਸੰਸਥਾ ਲਈ ਹਾਲ ਹੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਵਰਗੇ ਕਾਰਕਾਂ ਦੇ ਅਧਾਰ ’ਤੇ ਨਿਰਧਾਰਤ ਕੀਤੀ ਜਾਵੇਗੀ। ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਕਿਹਾ ਕਿ ਇਹ ਹੱਦ ਵਿਅਕਤੀਗਤ ਸੰਸਥਾਵਾਂ ਨੂੰ ਪ੍ਰਭਾਵਤ ਕਰੇਗੀ, ਵੱਡੀਆਂ ਯੂਨੀਵਰਸਿਟੀਆਂ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਦੀ ਿਗਣਤੀ ਘੱਟ ਸਵੀਕਾਰ ਕੀਤੀ ਜਾਵੇਗੀ, ਜਦੋਂ ਕਿ ਰੀਜਨਲ ਸੰਸਥਾਵਾਂ ਵਿੱਚ ਵਧੇਰੇ ਸਵੀਕਾਰ ਕਰਨ ਦੀ ਸਮਰੱਥਾ ਹੋਵੇਗੀ।
ਨੌਕਰੀਆਂ ਜਾਣ ਦਾ ਖ਼ਤਰਾ\
ਦੂਜੇ ਪਾਸੇ ਨੈਸ਼ਨਲ ਟਰਸ਼ਰੀ ਐਜੂਕੇਸ਼ਨ ਯੂਨੀਅਨ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਹੱਦ ਦੇ ਨਤੀਜੇ ਵਜੋਂ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਦੇ ਮਾਲਕ ਨੌਕਰੀਆਂ ਵਿੱਚ ਕਟੌਤੀ ਕਰਨ ਲਈ ਤਬਦੀਲੀਆਂ ਨੂੰ ਬਹਾਨੇ ਵਜੋਂ ਨਾ ਵਰਤਣ।