10 ਸਾਲ ਦੀ ਬੱਚੀ ਨੂੰ ਮਾਰਨ ਦੇ ਦੋਸ਼ ਹੇਠ ਮਾਂ ਗ੍ਰਿਫ਼ਤਾਰ

ਮੈਲਬਰਨ : ਕੁਈਨਜ਼ਲੈਂਡ ਸਟੇਟ ਦੇ ਗੋਲਡ ਕੋਸਟ ’ਚ ਰਹਿਣ ਵਾਲੀ ਇੱਕ 46 ਸਾਲ ਦੀ ਮਾਂ Yingying Xu ’ਤੇ ਆਪਣੀ ਹੀ 10 ਸਾਲ ਦੀ ਧੀ Sophie Wang ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸੋਫੀ ਦੀ ਲਾਸ਼ ਕਲ ਉਸ ਦੇ ਪਿਤਾ ਨੂੰ ਕਈ ਸੱਟਾਂ ਨਾਲ ਮਿਲੀ ਸੀ, ਜਿਸ ਵਿਚ ਉਸ ਦੇ ਗਲੇ ’ਤੇ ਜ਼ਖ਼ਮ ਵੀ ਸ਼ਾਮਲ ਸੀ। Yingying Xu ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ 29 ਨਵੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। Sophie ਪੰਜਵੀਂ ਜਮਾਤ ’ਚ ਪੜ੍ਹਦੀ ਸੀ ਅਤੇ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਸਕੂਲ ਭਾਈਚਾਰਾ ਸਦਮੇ ਵਿੱਚ ਹੈ, ਪ੍ਰਿੰਸੀਪਲ ਨੇ ਸੋਫੀ ਨੂੰ ‘ਪਿਆਰੀ’ ਵਿਦਿਆਰਥਣ ਦੱਸਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਇਰਾਦਿਆਂ ਜਾਂ ਹਥਿਆਰਾਂ ਬਾਰੇ ਕੋਈ ਟਿੱਪਣੀ ਨਹੀਂ ਕਰ ਰਹੀ ਹੈ। ਡਿਟੈਕਟਿਵ ਐਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਮੰਗਲਵਾਰ ਸ਼ਾਮ ਕਰੀਬ 6 ਵਜੇ ਬੁਲਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਬਹੁਤ ਹੀ ਹੌਲਨਾਕ ਦ੍ਰਿਸ਼ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ, ‘‘ਜਾਸੂਸ ਦੇ ਤੌਰ ’ਤੇ ਮੇਰੇ 15 ਸਾਲਾਂ ਦੇ ਕਰੀਅਰ ਵਿੱਚ, ਇਹ ਸਭ ਤੋਂ ਵੱਧ ਬੇਚੈਨ ਕਰਨ ਵਾਲੇ ਦ੍ਰਿਸ਼ਾਂ ਵਿੱਚੋਂ ਇੱਕ ਹੈ ਜੋ ਮੈਂ ਦੇਖਿਆ ਹੈ।’’