ਓਲੰਪਿਕ ਖੇਡਾਂ ’ਚ ਆਸਟ੍ਰੇਲੀਆ ਦੀ ਮੁੱਕੇਬਾਜ਼ ਨੇ ਰਚਿਆ ਇਤਿਹਾਸ, ਮੁੱਕੇਬਾਜ਼ੀ ’ਚ ਪਹਿਲੀ ਵਾਰੀ ਕਿਸੇ ਆਸਟ੍ਰੇਲੀਆਈ ਮਹਿਲਾ ਨੂੰ ਮਿਲੇਗਾ ਓਲੰਪਿਕ ਮੈਡਲ

ਮੈਲਬਰਨ : ਆਸਟ੍ਰੇਲੀਆ ਦੀ ਮੁੱਕੇਬਾਜ਼ Caitlin ਨੇ ਓਲੰਪਿਕ ਤਮਗਾ ਜਿੱਤਣ ਵਾਲੀ ਆਸਟ੍ਰੇਲੀਆ ਦੀ ਪਹਿਲੀ ਔਰਤ ਬਣ ਕੇ ਇਤਿਹਾਸ ਰਚ ਦਿੱਤਾ ਹੈ। ਔਰਤਾਂ ਦੇ 75 ਕਿਲੋਗ੍ਰਾਮ ਕੁਆਰਟਰ ਫਾਈਨਲ ਵਿੱਚ ਮੋਰੱਕੋ ਦੀ ਮੌਜੂਦਾ ਵਿਸ਼ਵ ਚੈਂਪੀਅਨ Khadija Mardi ਨੂੰ 4-1 ਨਾਲ ਹਰਾ ਕੇ ਕੈਟਲਿਨ ਨੇ ਸੈਮੀਫ਼ਾਈਨਲ ’ਚ ਕਦਮ ਰੱਖਿਆ ਹੈ। ਮੁੱਕੇਬਾਜ਼ੀ ’ਚ ਦੋ ਕਾਂਸੀ ਦੇ ਮੈਡਲ ਦਿੱਤੇ ਜਾਂਦੇ ਹਨ ਅਤੇ ਸੈਮੀਫ਼ਾਈਨਲ ’ਚ ਪਹੁੰਚਣ ’ਤੇ ਹਰ ਮੁੱਕੇਬਾਜ਼ ਦਾ ਘੱਟ ਤੋਂ ਘੱਟ ਕਾਂਸੀ ਦਾ ਤਗਮਾ ਪੱਕਾ ਹੋ ਜਾਂਦਾ ਹੈ। Caitlin ਸ਼ੁਰੂ ਤੋਂ ਹੀ ਮੁਕਾਬਲੇ ‘ਤੇ ਕੰਟਰੋਲ ਕੀਤਾ ਹੋਇਆ ਸੀ, Mardi ਦੇ ਹਮਲਿਆਂ ਤੋਂ ਬਚਣ ਲਈ ਆਪਣੇ ਤੇਜ਼ ਪੈਰਾਂ ਦੀ ਵਰਤੋਂ ਕੀਤੀ ਅਤੇ ਅੰਕ ਬਣਾਉਣ ਲਈ ਮਹੱਤਵਪੂਰਣ ਪੰਚ ਲਗਾਏ। Caitlin ਹੁਣ ਸੈਮੀਫਾਈਨਲ ਵਿਚ ਚੀਨੀ ਮੁੱਕੇਬਾਜ਼ Li Qian ਨਾਲ ਭਿੜੇਗੀ ਅਤੇ ਉਸ ਨੂੰ ਜਿੱਤਣ ਦਾ ਭਰੋਸਾ ਹੈ। ਉਸ ਨੇ ਕਿਹਾ, ‘‘ਮੈਂ ਪਹਿਲਾਂ ਹੀ ਉਸ ਨੂੰ ਹਰਾਉਣ ਲਈ ਆਪਣਾ ਅਧਿਐਨ ਅਤੇ ਰਣਨੀਤੀ ਪੂਰੀ ਕਰ ਲਈ ਹੈ। ਮੈਂ ਹਮੇਸ਼ਾ ਜਾਣਦੀ ਹਾਂ ਅਤੇ ਹਮੇਸ਼ਾ ਵਿਸ਼ਵਾਸ ਕਰਦੀ ਹਾਂ ਕਿ ਮੈਂ ਸੋਨ ਤਮਗਾ ਜਿੱਤ ਸਕਦੀ ਹਾਂ। ਮੈਂ ਸੋਨ ਤਮਗਾ ਜਿੱਤਣ ਲਈ ਜੋ ਵੀ ਕਰਨਾ ਪਵੇਗਾ, ਕਰਾਂਗੀ।’’