ਮੈਲਬਰਨ : ਆਸਟ੍ਰੇਲੀਆ ’ਚ ਦੋ ਕਾਵਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਪਹਿਲੇ ਮਾਮਲੇ ’ਚ ਇੱਕ ਕੈਨੇਡੀਆਈ ਔਰਤ ਨੂੰ ਬ੍ਰਿਸਬੇਨ ਏਅਰਪੋਰਟ ’ਤੇ 14.4 ਕਿੱਲੋ methamphetamine ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੂੰ ਉਸ ਨੇ ਆਪਣੇ ਸਾਮਾਨ ’ਚ ਪਲਾਸਟਿਕ ਦੇ ਡੱਬਿਆਂ ’ਚ ਲੁਕੋ ਕੇ ਰੱਖਿਆ ਸੀ। ਇਸ ਦੀ ਕੀਮਤ 13.4 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।
ਇੱਕ ਹੋਰ ਮਾਮਲੇ ’ਚ ਪੁਲਿਸ ਨੇ ਸਿਡਨੀ ਹਵਾਈ ਅੱਡੇ ਰਾਹੀਂ 896 ਕਿੱਲੋਗ੍ਰਾਮ methamphetamine ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਬਾਅਦ ’ਚ ਇਕ ਜਣੇ ਨੂੰ ਛੱਡ ਦਿੱਤਾ ਗਿਆ। ਇਹ ਨਸ਼ੀਲਾ ਪਦਾਰਥ ਦੋ ਵੱਡੀਆਂ ਮਸ਼ੀਨਾਂ ’ਚ ਲੁਕਾ ਕੇ ਰੱਖਿਆ ਗਿਆ ਸੀ। ABF ਦੀ ਐਕਟਿੰਗ ਕਮਾਂਡਰ ਆਸ਼ਾ ਪਟਵਰਧਨ ਨੇ ਦੱਸਿਆ ਕਿ methamphetamine ਨੂੰ ਕੁੱਤਿਆਂ ਨੇ ਕੰਕਰੀਟ ਦੀਆਂ ਕਈ ਪਰਤਾਂ ਹੇਠੋਂ ਵੀ ਸੁੰਘ ਕੇ ਪਛਾਣ ਲਿਆ। ਅਫ਼ਸਰਾਂ ਨੇ ਕੰਕਰੀਟ ਨੂੰ ਤੋੜ ਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਨਸ਼ੀਲੇ ਪਦਾਰਥ ਜ਼ਬਤ ਕਰ ਕੇ ਖ਼ਾਲੀ ਮਸ਼ੀਨਾਂ ਨੂੰ ਸਿਡਨੀ ਦੇ ਦੱਖਣ-ਪੱਛਮ ’ਚ ਸਥਿਤ ਵਾਰਵਿਕ ਫ਼ਾਰਮ ’ਚ ਪਹੁੰਚਾ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ’ਚ ਜਾਂਚ ਜਾਰੀ ਹੈ ਅਤੇ ਹੋਰ ਜਣਿਆਂ ਦੀ ਗ੍ਰਿਫ਼ਤਾਰ ਵੀ ਕੀਤੀ ਜਾ ਸਕਦੀ ਹੈ।