ਹਾਦਸੇ ’ਚ ਪਤੀ ਅਤੇ ਧੀ ਨੂੰ ਗੁਆਉਣ ਵਾਲੀ ਪੂਨਮ ਸਾਹਮਣੇ ਖੜ੍ਹੀ ਹੋਈ ਨਵੀਂ ਸਮੱਸਿਆ

ਮੈਲਬਰਨ : ਸਿਡਨੀ ਦੇ ਇਕ ਰੇਲਵੇ ਸਟੇਸ਼ਨ ‘ਤੇ ਇਕ ਦਰਦਨਾਕ ਹਾਦਸੇ ਵਿਚ ਇਕ ਮਾਂ ਅਤੇ ਉਸ ਦੀ, ਹਾਦਸੇ ’ਚ ਵਾਲ-ਵਾਲ ਬਚੀ, ਧੀ ਨੂੰ ਡੀਪੋਰਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਨੰਦ ਰਨਵਾਲ (40) ਆਪਣੀਆਂ ਜੁੜਵਾਂ ਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸ ਸਮੇਂ ਹਾਦਸੇ ਦਾ ਸ਼ਿਕਾਰ ਬਣ ਗਏ ਜਦੋਂ ਉਨ੍ਹਾਂ ਦਾ ਪ੍ਰਾਮ ਰੇਲਗੱਡੀ ਦੀਆਂ ਪਟੜੀਆਂ ‘ਤੇ ਡਿੱਗ ਗਿਆ। ਉਸ ਦੀ ਪਤਨੀ ਪੂਨਮ ਅਤੇ ਧੀ ਉਸ ਦੇ ਵਰਕਿੰਗ ਵੀਜ਼ਾ ‘ਤੇ ਨਿਰਭਰ ਸਨ ਅਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਮੰਤਰੀ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਨ ਤੋਂ ਪਹਿਲਾਂ ਹੋਰ ਜਾਣਕਾਰੀ ਮੰਗ ਰਹੇ ਹਨ।

ਪਰਿਵਾਰ ਆਨੰਦ ਦੀ IT ਇੰਜੀਨੀਅਰਿੰਗ ਦੀ ਨੌਕਰੀ ਲੱਗਣ ਤੋਂ ਬਾਅਦ ਪਿਛਲੇ ਸਾਲ ਹੀ ਭਾਰਤ ਤੋਂ ਸਿਡਨੀ ਆਇਆ ਸੀ। ਪੂਨਮ ਨੂੰ ਇਸ ਸਮੇਂ ਦੋਸਤਾਂ, ਪਰਿਵਾਰ ਅਤੇ ਸਥਾਨਕ ਭਾਰਤੀ ਭਾਈਚਾਰੇ ਦਾ ਸਮਰਥਨ ਮਿਲ ਰਿਹਾ ਹੈ। ਸਥਾਨਕ ਲੋਕ ਸਟੇਸ਼ਨ ‘ਤੇ ਫੁੱਲ ਅਤੇ ਸ਼ਰਧਾਂਜਲੀ ਛੱਡ ਰਹੇ ਹਨ। ਘਟਨਾ ਦੀ ਜਾਂਚ ਜਾਰੀ ਹੈ, ਜਿਸ ਵਿੱਚ ਜ਼ਰੂਰੀ ਸੁਰੱਖਿਆ ਸੁਧਾਰਾਂ ਦੀ ਪਛਾਣ ਕਰਨ ਲਈ ਇੱਕ ਕੋਰੋਨੀਅਲ ਜਾਂਚ ਸਮੇਤ ਕਈ ਜਾਂਚਾਂ ਕੀਤੀਆਂ ਜਾ ਰਹੀਆਂ ਹਨ।