ਮੈਲਬਰਨ ਦੇ ਸਟੂਡੈਂਟ ਦੀ ਜਾਗੀ ਕਿਸਮਤ, ਬਗ਼ੈਰ ਕਿਸੇ ਕੰਮ ਤੋਂ ਹਰ ਮਹੀਨੇ ਮਿਲਦੇ ਰਹਿਣਗੇ 20,000 ਡਾਲਰ

ਮੈਲਬਰਨ : ਮੈਲਬਰਨ ਦੇ ਇੱਕ ਵਿਦਿਆਰਥੀ ਨੂੰ 4.8 ਮਿਲੀਅਨ ਡਾਲਰ ਦਾ ਲਾਟਰੀ ਇਨਾਮ ਪ੍ਰਾਪਤ ਕਰਨ ਤੋਂ ਬਾਅਦ ਕਦੇ ਵੀ ਕੰਮ ਨਹੀਂ ਕਰਨਾ ਪਵੇਗਾ। ਕੈਂਪਬੈਲਫੀਲਡ ਦੇ ਇਸ ਵਿਅਕਤੀ ਨੇ ਅਗਲੇ 20 ਸਾਲਾਂ ਲਈ 20,000 ਡਾਲਰ ਪ੍ਰਤੀ ਮਹੀਨਾ ਦਾ ਇਨਾਮ ਜਿੱਤਿਆ। ਇਹ ਅਗਲੇ ਦੋ ਦਹਾਕਿਆਂ ਤੱਕ ਹਰ ਮਹੀਨੇ ਦੀ 15 ਤਰੀਕ ਨੂੰ ਉਸ ਦੇ ਬੈਂਕ ਖਾਤੇ ਵਿੱਚ ਆਉਂਦਾ ਰਹੇਗਾ।

ਉਸ ਨੇ ਕੁਇਕ ਪਿਕ ਬਦਲ ਦੀ ਵਰਤੋਂ ਕਰਦਿਆਂ ਡਰਾਅ ਤੋਂ ਕੁਝ ਮਿੰਟ ਪਹਿਲਾਂ ਹੀ ਆਨਲਾਈਨ ਟਿਕਟ ਖਰੀਦੀ ਸੀ। ਲਾਟਰੀ ਜਿੱਤਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ’ਚ ਉਸ ਨੇ ਕਿਹਾ, ‘‘ਮੈਨੂੰ ਲਗਦੇ ਮੇਰੇ ਪੇਟ ਵਿੱਚ ਤਿਤਲੀਆਂ ਉੱਡ ਰਹੀਆਂ ਹਨ। ਮੈਨੂੰ ਇਸ ਦਾ ਬਿਲਕੁਲ ਯਕੀਨ ਨਹੀਂ ਸੀ। ਮੈਂ ਡਿਵੀਜ਼ਨ 4 ਜਾਂ 5 ਦੀ ਉਮੀਦ ਕਰ ਰਿਹਾ ਸੀ, ਨਾ ਕਿ ਡਿਵੀਜ਼ਨ 1 ਦੀ।’’ ਇਸ ਖੁਸ਼ਕਿਸਮਤ ਨੇ ਲਾਟਰੀ ਮਾਲਕਾਂ ਨੂੰ ਦੱਸਿਆ ਕਿ ਉਹ ਇਸ ਇਨਾਮ ਦਾ ਪ੍ਰਯੋਗ ਨਿਵੇਸ਼ ਕਰਨ ਲਈ ਅਤੇ ਆਪਣੀ ਡਿਗਰੀ ਪੂਰੀ ਕਰਨ ਲਈ ਕਰੇਗਾ। ਉਹ ਆਪਣੀ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਿਹਾ ਹੈ।