ਮੈਲਬਰਨ : ਨਵੇਂ ਡਰਾਈਵਰ NSW ਵਿੱਚ ਆਪਣੀਆਂ L plates ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਇਹ driver knowledge test ’ਚ ਕੀਤੇ ਵੱਡੇ ਫ਼ੇਰਬਦਲ ਦੀ ਬਦੌਲਤ ਸੰਭਵ ਹੋ ਸਕਿਆ ਹੈ ਜਿਸ ਅਨੁਸਾਰ ਨੌਜੁਆਨ ਆਪਣੇ ਲਰਨਿੰਗ ਲਾਇਸੈਂਸਾਂ ਨੂੰ ਆਨਲਾਈਨ ਆਪਣੇ ਘਰ ਬੈਠੇ ਪ੍ਰਾਪਤ ਕਰ ਸਕਦੇ ਹਨ। ਇਹ ਇੰਟਰਐਕਟਿਵ ਇਮਤਿਹਾਨ ਕੰਪਿਊਟਰ ’ਤੇ ਦਿੱਤਾ ਜਾਂਦਾ ਹੈ ਜਿਸ ’ਚ ਵੀਡੀਓ ਗੇਮ ਵਾਂਗ ਕਾਰ ਚਲਾਉਣ ਦਾ ਮੌਕਾ ਮਿਲਦਾ ਹੈ ਪਰ ਤੁਹਾਨੂੰ ਅਸਲ ਮਾਹੌਲ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟੈਸਟ ਦੇਣ ਵਾਲੇ ਨੂੰ ਪਾਸ ਹੋਣ ’ਤੇ ਸਿਰਫ ਇੱਕ ਵਾਰ 55 ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ। ਟੈਸਟ ਤੁਸੀਂ ਜਿੰਨੀ ਵਾਰੀ ਮਰਜ਼ੀ ਦੇ ਸਕਦੇ ਹੋ।
ਟਰਾਂਸਪੋਰਟ ਫਾਰ NSW ਦੇ ਡੰਕਨ ਲੂਕਾਸ ਨੇ ਕਿਹਾ ਕਿ ਆਸਟ੍ਰੇਲੀਆ ਦੇ ਹੋਰ ਹਿੱਸਿਆਂ ’ਚ ਲੋਕਾਂ ਨੂੰ ਪਹਿਲਾਂ ਤੋਂ ਹੀ ਇਹ ਸਹੂਲਤ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਇਸ ’ਚ ਧੋਖਾਧੜੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ ਨਵੇਂ ਲਾਇਸੈਂਸ ਪ੍ਰਾਪਤ ਕਰਨ ਦੀ ਸੇਵਾ ਅਜੇ ਵੀ ਵਿਅਕਤੀਗਤ ਤੌਰ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਆਨਲਾਈਨ ਵਿਕਲਪ ਸਰਵਿਸ NSW ਕੇਂਦਰਾਂ ‘ਤੇ ਬੋਝ ਨੂੰ ਵੀ ਘੱਟ ਕਰਦਾ ਹੈ, ਜਿਥੇ ਨੇ ਪਿਛਲੇ ਸਾਲ ਸਿਰਫ learner knowledge test ਲਈ 215,000 ਤੋਂ ਵੱਧ ਲੋਕ ਆਏ ਸਨ।