‘ਬਹੁਤ ਮੂਰਖਤਾਪੂਰਨ’, ਡਰਾਈਵਰ ਨੂੰ ਕਥਿਤ ਤੌਰ ’ਤੇ ਧੋਖਾਧੜੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਚੁਤਰਫ਼ਾ ਨਿੰਦਾ

ਮੈਲਬਰਨ : ਵੈਸਟਰਨ ਸਿਡਨੀ ਦੇ ਕੁਐਕਰਸ ਹਿੱਲ ਇਲਾਕੇ ’ਚ ਵਾਪਰੀ ਇੱਕ ਕਥਿਤ ਧੋਖਾਧੜੀ ਦੀ ਘਟਨਾ ਤੋਂ ਬਾਅਦ ਇੱਕ ਔਰਤ ਅਤੇ ਇੱਕ ਮਰਦ ਦੀ ਚੁਤਰਫ਼ਾ ਨਿੰਦਾ ਹੋ ਰਹੀ ਹੈ। ਇੱਕ ਕਾਰ ਡੇ ਡੈਸ਼ਕੈਮ ’ਚ ਰਿਕਾਰਡ ਹੋਈ ਘਟਨਾ ’ਚ ਇਹ ਔਰਤ ਇੱਕ ਸੜਕ ਦੇ ਵਿਚਕਾਰ ਖੜ੍ਹੀ ਦਿਸ ਰਹੀ ਹੈ, ਜਿਸ ਕਾਰਨ ਹਾਦਸੇ ਤੋਂ ਬਚਣ ਲਈ ਡਰਾਈਵਰ ਨੂੰ ਕਾਰ ਹੌਲੀ ਕਰਨੀ ਪਈ।

ਪਰ ਕਾਰ ਨੇੜੇ ਆਉਂਦਿਆਂ ਹੀ ਔਰਤ ਸੜਕ ‘ਤੇ ਲੇਟ ਗਈ ਅਤੇ ਤੁਰੰਤ ਇਕ ਪੰਜਾਬੀ ਮੂਲ ਦਾ ਵਿਅਕਤੀ ਆਇਆ ਅਤੇ ਇਸ ਘਟਨਾ ਨੂੰ ਆਪਣੇ ਫੋਨ ‘ਤੇ ਰਿਕਾਰਡ ਕਰਨ ਲੱਗਾ। ਇਸ ਘਟਨਾ ਦਾ ਸ਼ਿਕਾਰ ਡਰਾਈਵਰ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਕਈ ਲੋਕ ਉਸ ਦੀ ਗੱਡੀ ਕੋਲ ਪਹੁੰਚੇ ਪਰ ਡਰਾਈਵਰ ਨੇ ਇਹ ਮਹਿਸੂਸ ਕਰਦਿਆਂ ਉਸ ਨੂੰ ਧੋਖਾਧੜੀ ਜਾਂ ਕਾਰ ਖੋਹਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉੱਥੋਂ ਭੱਜ ਗਿਆ। ਉਸ ਨੇ ਘਟਨਾ ਦੀ ਡੈਸ਼ਕੈਮ ਫ਼ੁਟੇਜ ਸੋਸ਼ਲ ਮੀਡੀਆ ’ਤੇ ਵੀ ਅਪਲੋਡ ਕੀਤੀ ਹੈ।

NRMA ਦੇ ਬੁਲਾਰੇ ਨੇ ਇਸ ਖਤਰਨਾਕ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਬੀਮਾ ਧੋਖਾਧੜੀ ਦੀ ਕੋਸ਼ਿਸ਼ ਮੰਨਿਆ ਹੈ ਅਤੇ ਬਹੁਤ ਮੂਰਖਤਾਪੂਰਨ ਕਾਰਵਾਈ ਦਸਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਇਸ ਤਰ੍ਹਾਂ ਦੀ ਇਕੱਲੀ ਘਟਨਾ ਨਹੀਂ ਹੈ। ਹਾਦਸੇ ਦਾ ਨਾਟਕ ਕਰਨ ਦੇ ਗੰਭੀਰ ਨਤੀਜੇ ਹੋ ਸਕਦੇ ਹਨ, ਜਿਸ ਵਿੱਚ ਕਿਸੇ ਦੀ ਬੀਮਾ ਕਵਰੇਜ ਵੀ ਖ਼ਤਮ ਹੋ ਸਕਦੀ ਹੈ। ਡੈਸ਼ਕੈਮ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।

ਇਹ ਵੀ ਪੜ੍ਹੋ : ਸਿਡਨੀ ਦਾ ਸਿੱਖ ਪਰਿਵਾਰ ਹੋਇਆ ਗ਼ਲਤਫ਼ਹਿਮੀ ਦਾ ਸ਼ਿਕਾਰ, ਪੁਲਿਸ ਨੇ Insurance ਧੋਖਾਧੜੀ ਦੇ ਮਾਮਲੇ ’ਚ ਦਿੱਤੀ ਕਲੀਨਚਿੱਟ – Sea7 Australia