Telstra ਨੇ ਆਸਟ੍ਰੇਲੀਆ ’ਚ ਸ਼ੁਰੂ ਕੀਤੀ ਸੈਟੇਲਾਈਟ ਜ਼ਰੀਏ ਮੋਬਾਈਲ ਟੈਕਸਟ ਮੈਸੇਜਿੰਗ ਸਰਵਿਸ

cbadmin
By
cbadmin
1 Min Read

ਮੈਲਬਰਨ : Telstra ਨੇ ਆਸਟ੍ਰੇਲੀਆ ’ਚ ਪਹਿਲੀ ਵਾਰੀ ਸੈਟੇਲਾਈਟ ਜ਼ਰੀਏ ਮੋਬਾਈਲ ਟੈਕਸਟ ਮੈਸੇਜਿੰਗ ਸਰਵਿਸ ਸ਼ੁਰੂ ਕਰ ਦਿੱਤੀ ਹੈ। ਅਜੇ ਇਹ ਸਰਿਸ ਸਿਰਫ਼ Samsung Galaxy S25 ਫ਼ੋਨਾਂ ਵਾਲੇ ਕਸਟਮਰਜ਼ ਨੂੰ ਹੀ ਮਿਲੇਗੀ, ਜਿਸ ਦਾ ਫ਼ਾਇਦਾ ਮੋਬਾਈਲ ਟਾਵਰਾਂ ਦੀ ਕਵਰੇਜ ਤੋਂ ਦੂਰ ਸਥਿਤ ਲੋਕਾਂ ਨੂੰ ਹੋਵੇਗਾ। Telstra ਦੇ ਮੋਬਾਈਅਲ ਟਾਵਰਾਂ ਤੋਂ ਦੂਰ ਸਥਿਤ ਲੋਕ ਇਸ ਸਰਵਿਸ ਨਾਲ ਖ਼ੁਦ ਹੀ ਜੁੜ ਜਾਣਗੇ। ਹਾਲਾਂਕਿ ਇਸ ਲਈ ਖੁੱਲ੍ਹੇ ਆਸਮਾਨ ਹੇਠਾਂ ਖੜ੍ਹੇ ਹੋਣ ਦੀ ਜ਼ਰੂਰਤ ਹੋਵੇਗੀ। ਮੋਬਾਈਲ ਟਾਵਰ ਤੋਂ ਦੂਰ ਜਾਂਦੇ ਹੀ Telstra ਦੇ ਕਸਟਮਰ SpaceX ਦੀ Starlink ਸਰਵਿਸ ਨਾਲ ਜੁੜ ਜਾਣਗੇ ਅਤੇ ਟੈਕਸਟ ਸੰਦੇਸ਼ ਭੇਜ ਸਕਣਗੇ। Telstra ਦੇ ਕਮਿਊਨੀਕੇਸ਼ਨ ਐਨਾਲਿਸਟ Graham Lynch ਨੇ ਕਿਹਾ ਕਿ ਇਸ ਸੇਵਾ ਦਾ ਛੇਤੀ ਹੀ ਹੋਰ ਮੋਬਾਈਲ ਸੈੱਟਾਂ ’ਚ ਵੀ ਵਿਸਥਾਰ ਕੀਤਾ ਜਾਵੇਗਾ ਅਤੇ ਮੋਬਾਈਲ ਕਾਲ ਕਰਨ ਦੀ ਸਹੂਲਤ ਵੀ ਛੇਤੀ ਹੀ ਸ਼ੁਰੂ ਹੋਵੇਗੀ।

TAGGED:
Share This Article