ਐਡੀਲੇਡ ’ਚ ਪੰਜਾਬੀ ਮੂਲ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

cbadmin
By
cbadmin
1 Min Read

ਐਡੀਲੇਡ : ਇੱਕ ਦਰਦਨਾਕ ਹਾਦਸੇ ਨੇ ਐਡਿਲੇਡ ਵਿੱਚ ਪੰਜਾਬੀ ਪਰਿਵਾਰ ਦੀ ਜ਼ਿੰਦਗੀ ਉਲਟਾ ਕੇ ਰੱਖ ਦਿੱਤੀ ਹੈ। 33 ਸਾਲ ਦਾ ਸਰਬਦਿਆਲ ਸਿੰਘ (ਸੈਂਡੀ ਸੰਧੂ) ਐਤਵਾਰ ਅੱਧੀ ਰਾਤ ਨੂੰ ਆਪਣੀ ਕਾਰ ਨੂੰ ਜੰਪ ਸਟਾਰਟ ਕਰਦੇ ਹੋਏ ਨਾਰਥ–ਸਾਊਥ ਮੋਟਰਵੇ ’ਤੇ ਇੱਕ ਕਥਿਤ ਤੌਰ ’ਤੇ ਨਸ਼ੇ ਵਿੱਚ ਡਰਾਈਵਰ ਦੀ ਟੱਕਰ ਨਾਲ ਮੌਤ ਦਾ ਸ਼ਿਕਾਰ ਹੋ ਗਿਆ। ਹਾਦਸਾ Dry Creek ਇਲਾਕੇ ਵਿੱਚ ਵਾਪਰਿਆ, ਜਿੱਥੇ ਸੰਧੂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਹਾਦਸਾ ਏਨਾ ਭਿਆਨਕ ਸੀ ਕਿ ਸੰਧੂ ਦੀ ਲੱਤ ਉਸ ਤੇ ਸਰੀਰ ਤੋਂ ਵੱਖ ਹੋ ਗਈ।

ਉਸ ਦੀ ਪਤਨੀ ਪ੍ਰਭਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ, ‘‘ਮੇਰੇ ਬੱਚਿਆਂ ਨੇ ਪਿਤਾ ਗੁਆ ਦਿੱਤਾ, ਮੈਂ ਆਪਣਾ ਜੀਵਨ ਸਾਥੀ।’’ ਸੰਧੂ ਦਾ ਭਰਾ ਸਿਕੰਦਰ ਸਿੰਘ ਹਾਦਸੇ ਦਾ ਗਵਾਹ ਸੀ ਅਤੇ ਉਸ ਨੇ ਦੱਸਿਆ ਕਿ ਸੰਧੂ ਨੇ ਆਖਰੀ ਸਾਹਾਂ ਵਿੱਚ ਉਸ ਨੂੰ ਪਰਿਵਾਰ ਦੀ ਦੇਖਭਾਲ ਲਈ ਕਿਹਾ।

ਪੁਲਿਸ ਨੇ 22 ਸਾਲ ਦੇ Harrison Beckel ’ਤੇ ਖ਼ਤਰਨਾਕ ਡਰਾਈਵਿੰਗ ਨਾਲ ਮੌਤ ਦਾ ਕਾਰਨ ਬਣਨ ਅਤੇ ਹਾਦਸੇ ਤੋਂ ਭੱਜਣ ਦੇ ਦੋਸ਼ ਲਗਾਏ ਹਨ। ਪਰਿਵਾਰ ਇਸ ਗੱਲ ’ਤੇ ਗੁੱਸੇ ਵਿੱਚ ਹੈ ਕਿ ਉਸ ਨੂੰ ਜ਼ਮਾਨਤ ਮਿਲ ਗਈ। ਸੰਧੂ ਦੇ ਪਰਿਵਾਰ ਦੀ ਮਦਦ ਲਈ ਗੋਫੰਡਮੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।

Fundraiser by Parabhjit Kaur : Please Help Our Family Through This Heartbreaking Loss

TAGGED:
Share This Article