Papatoetoe ’ਚ ਲੁੱਟਮਾਰ ਦੀਆਂ ਘਟਨਾਵਾਂ ਜਾਰੀ, ਪੰਜਾਬੀ ਮੂਲ ਦੇ ਇੱਕ ਹੋਰ ਵਿਅਕਤੀ ਦੀ ਦੁਕਾਨ ’ਚ ਤੋੜਭੰਨ

Sea7 Australia Team
1 Min Read

ਮੈਲਬਰਨ : Papatoetoe ਦੀ ਕੋਲਮਾਰ ਰੋਡ ਇਕ ਖੂਨੀ ਲੁੱਟ ਤੋਂ ਕੁਝ ਹਫ਼ਤਿਆਂ ਬਾਅਦ ਗਲਤ ਕਾਰਨਾਂ ਕਰਕੇ ਇਕ ਵਾਰ ਫਿਰ ਸੁਰਖੀਆਂ ਵਿਚ ਹੈ। 26 ਜੁਲਾਈ ਦੀ ਰਾਤ ਨੂੰ, DH Supermarket ਅੱਧੀ ਰਾਤ ਦੇ ਕਰੀਬ ਬ੍ਰੇਕ-ਇਨ ਦਾ ਸ਼ਿਕਾਰ ਹੋ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਸਟੋਰ ਬੰਦ ਸੀ। ਮਾਲਕ ਰਾਜ ਬਰਾੜ ਨੇ ਦੱਸਿਆ ਕਿ ਦੋਸ਼ੀਆਂ ਦੀ ਗਿਣਤੀ ਬਾਰੇ ਵੇਰਵੇ ਬਹੁਤ ਘੱਟ ਹਨ, ਕਿਉਂਕਿ CCTV ਫੁਟੇਜ ਦੀ ਅਜੇ ਸਮੀਖਿਆ ਕੀਤੀ ਜਾ ਰਹੀ ਹੈ।

‘ਇੰਡੀਅਨ ਵੀਕੈਂਡਰ’ ਤੋਂ ਮਿਲੀ ਜਾਣਕਾਰੀ ਅਨੁਸਾਰ ਬਰਾੜ ਨੂੰ ਦੱਸਿਆ, ‘‘ਵਾੜ ਤੋੜ ਦਿੱਤੀ ਗਈ ਸੀ, ਸ਼ੀਸ਼ੇ ਟੁੱਟ ਗਏ ਸਨ ਅਤੇ ਕਥਿਤ ਲੁਟੇਰਿਆਂ ਨੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ।’’ ਬਰਾੜ ਅਨੁਸਾਰ ਲੋਕਲ ਸਿਕਿਉਰਿਟੀ ਦੇ ਪਹੁੰਚਦੇ ਹੀ ਕਥਿਤ ਲੁਟੇਰੇ ਉੱਥੋਂ ਚਲੇ ਗਏ। ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਪਰ ਅਜੇ ਤਕ ਕੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਨਹੀਂ ਆਇਆ ਸੀ।

ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਵੀ ਇਸੇ ਸੜਕ ‘ਤੇ ਪੂਜਾ ਜਿਊਲਰਜ਼ ਦੇ ਮਾਲਕ ਗੁਰਦੀਪ ਸਿੰਘ ਲੂਥਰ (50) ਤਿੰਨ ਹਥਿਆਰਬੰਦ ਚੋਰਾਂ ਦੀ ਹਿੰਸਕ ਲੁੱਟ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਇਹ ਘਟਨਾ 23 ਜੂਨ, 2024 ਨੂੰ ਸ਼ਾਮ 5:45 ਵਜੇ ਵਾਪਰੀ ਸੀ।

TAGGED:
Share This Article