ਮੈਲਬਰਨ : ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਲਈ 2025 ਇੱਕ ਰਿਕਾਰਡ ਤੋੜ ਸਾਲ ਸਾਬਤ ਹੋਣ ਦੇ ਬਾਵਜੂਦ, ਦੇਸ਼ ਦਾ ਇੱਕ ਛੋਟਾ ਜਿਹਾ ਕੋਨਾ ਚਮਤਕਾਰੀ ਤੌਰ ’ਤੇ ਅਜੇ ਵੀ ਅਜਿਹਾ ਹੈ ਜਿੱਥੇ ਤੁਸੀਂ ਅਜੇ ਵੀ ਇੱਕ ਨਵੀਂ ਮਹਿੰਗੀ ਕਾਰ ਤੋਂ ਵੀ ਘੱਟ ਕੀਮਤ ’ਤੇ ਰੀਅਲ ਅਸਟੇਟ ਖਰੀਦ ਸਕਦੇ ਹੋ। ਇਹ ਸਸਤੀਆਂ ਪ੍ਰਾਪਰਟੀਜ਼ ਦੂਰ-ਦੁਰਾਡੇ ਅਤੇ ਪੇਂਡੂ ਇਲਾਕਿਆਂ ਵਿੱਚ ਹਨ, ਜਿਨ੍ਹਾਂ ਵਿੱਚ ਛੁੱਟੀਆਂ ਵਾਲੇ ਪਾਰਕ ਅਤੇ ਸਮੁੰਦਰ ਕੰਢੇ ਐਨਕਲੇਵ ਸ਼ਾਮਲ ਹਨ, ਜੋ ਬਾਕਸਿੰਗ ਡੇਅ ਦੇ ਸਮੇਂ ’ਤੇ ਮਾਰਕੀਟ ਵਿੱਚ ਆ ਗਈਆਂ ਹਨ:-
- North Arm Cove, NSW: 800-1000 ਵਰਗ ਮੀਟਰ ਜ਼ਮੀਨ ’ਤੇ ਰਹਿਣ ਲਈ ਘਰ ਬਣਾਉਣ ਦੀ ਇਜਾਜ਼ਤ ਨਹੀਂ ਹੈ ਪਰ ਕੈਂਪਿੰਗ, caravans ਜਾਂ ਗਲੈਮਪਿੰਗ ਲਈ ਸ਼ੈੱਡਾਂ ਬਣਾਉਣ ਦੀ ਇਜਾਜ਼ਤ ਹੈ। ਇਸ ਦੀ ਕੀਮਤ 46K-50K ਹੈ।
- NSW Far South Coast cabin : Batemans Bay ਦੇ ਨੇੜੇ ਇੱਕ ਬੈਡਰੂਮ ਸਜਾਵਟ ਵਾਲਾ ਛੁੱਟੀਆਂ ਦਾ ਕੈਬਿਨ 36k ’ਚ। ਸਾਈਟ ਫੀਸਾਂ ਅਤੇ ਪੂਲ ਤੇ ਗੇਮਜ਼ ਰੂਮ ਵਰਗੀਆਂ ਸਹੂਲਤਾਂ ਦੇ ਨਾਲ, ਪ੍ਰਤੀ ਸਾਲ 120 ਦਿਨਾਂ ਤੱਕ ਸੀਮਿਤ।
- Adelaide marina berth: ਐਡੀਲੇਡ ਨੇੜੇ ਸਥਿਤ Glenelg ਵਿੱਚ ਇੱਕ 12 ਮੀਟਰ ਬਰਥ 50k (25 ਸਾਲਾਂ ਦੀ ਲੀਜ਼) ’ਚ। ਬਿਜਲੀ, ਪਾਣੀ, ਸੁਰੱਖਿਅਤ ਪਾਰਕਿੰਗ ਸਮੇਤ। ਇਸ ਨੂੰ ਕਿਰਾਏ ’ਤੇ ਵੀ ਦਿੱਤਾ ਜਾ ਸਕਦਾ ਹੈ, ਜੋ 1.255 ਮਿਲੀਅਨ ਔਸਤ ਮਕਾਨ ਦੀ ਕੀਮਤ ਵਾਲੇ ਸਬਅਰਬ ਵਿੱਚ ਬਹੁਤ ਵਧੀਆ ਸੌਦਾ ਹੈ।
- Moora, WA vacant block: ਜੰਗਲੀ ਫੁੱਲਾਂ ਅਤੇ ਵਿਰਾਸਤੀ ਆਰਕੀਟੈਕਚਰ ਲਈ ਜਾਣੇ ਜਾਂਦੇ ਇੱਕ ਰੀਜਨਲ ਟਾਊਨ ਵਿੱਚ 44k ’ਚ 802 ਵਰਗ ਮੀਟਰ ਦਾ ਬਲਾਕ। ਉਪਲਬਧ ਸੇਵਾਵਾਂ, ਨਵੇਂ ਨਿਰਮਾਣ ਲਈ ਢੁਕਵੀਆਂ।
- Lakes Entrance caravan, VIC: ਦੋ ਬੈਡਰੂਮ ਵਾਲਾ caravan 25k ’ਚ। ਇਸ ਦੀ ਰੇਨੋਵੇਸ਼ਨ ਕਰਨ ਦੀ ਜ਼ਰੂਰਤ ਹੈ ਪਰ ਇੱਕ ਡੈੱਕ, ਰਸੋਈ, ਬਾਥਰੂਮ, ਅਤੇ ਸਮੁੰਦਰੀ ਬੀਚ ਤੇ ਦੁਕਾਨਾਂ ਨੇੜੇ ਸਥਿਤ ਹੈ।





