ਇੰਡੀਆ ਅਤੇ ਆਸਟ੍ਰੇਲੀਆ ’ਚ ਪੰਜ ਸਾਂਝੇ ਪ੍ਰਾਜੈਕਟਾਂ ਦਾ ਐਲਾਨ

cbadmin
By
cbadmin
1 Min Read

ਮੈਲਬਰਨ : ਇੰਡੀਆ ਅਤੇ ਆਸਟ੍ਰੇਲੀਆ ਨੇ ਵਿਗਿਆਨ ਅਤੇ ਟੈਕਨਾਲੋਜੀ ਖੇਤਰ ਵਿੱਚ ਆਪਣੀ ਰਣਨੀਤਿਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਇੰਡੀਆ ਦੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਆਸਟ੍ਰੇਲੀਆ ਦੇ ਵਿਗਿਆਨ, ਟੈਕਨੋਲੋਜੀ ਅਤੇ ਡਿਜੀਟਲ ਅਰਥਵਿਵਸਥਾ ਦੇ ਸਹਾਇਕ ਮੰਤਰੀ Dr. Andrew Charlton ਦਰਮਿਆਨ ਗੱਲਬਾਤ ਤੋਂ ਬਾਅਦ ਕੀਤਾ ਗਿਆ।

ਦੋਵੇਂ ਦੇਸ਼ਾਂ ਨੇ Australia–India Strategic Research Fund (AISRF) ਦੇ 20 ਸਾਲ ਪੂਰੇ ਹੋਣ ਦੇ ਮੌਕੇ ’ਤੇ ਪੰਜ ਨਵੇਂ ਸਾਂਝੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਜੈਕਟ ਕਰਿਟਿਕਲ ਮਿਨਰਲ ਪ੍ਰੋਸੈਸਿੰਗ, ਕਵਾਂਟਮ ਟੈਕਨਾਲੋਜੀ, ਐਡਵਾਂਸਡ ਮੈਨੂਫੈਕਚਰਿੰਗ, ਕਲਾਈਮੇਟ-ਰੈਜ਼ੀਲਿਐਂਟ ਖੇਤੀਬਾੜੀ ਅਤੇ ਸੈੱਲੂਲਰ ਇਮਿਊਨੋਥੈਰੇਪੀ ਵਰਗੇ ਖੇਤਰਾਂ ’ਤੇ ਕੇਂਦ੍ਰਿਤ ਹਨ।

ਖ਼ਾਸ ਤੌਰ ’ਤੇ ਸੋਲਰ ਪੈਨਲ ਅਤੇ ਇਲੈਕਟ੍ਰਾਨਿਕ ਵੇਸਟ ਰੀਸਾਈਕਲਿੰਗ, ਬੈਟਰੀ ਮਿਨਰਲ ਰਿਕਵਰੀ ਲਈ ਗ੍ਰੀਨ ਕੈਮਿਸਟਰੀ, ਗਰਮੀ-ਸਹਿਣਸ਼ੀਲ ਫਸਲਾਂ ਦੀ ਇੰਜੀਨੀਅਰਿੰਗ ਅਤੇ ਵਾਇਰਲ ਇਨਫੈਕਸ਼ਨ ਲਈ ਇਮਿਊਨੋਥੈਰੇਪੀ ਵਰਗੇ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾਵੇਗਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਮਿਸ਼ਨ-ਮੋਡ ਵਿੱਚ ਐਡਵਾਂਸਡ ਮਟੀਰੀਅਲ, AI-ਅਧਾਰਿਤ ਖੋਜ, ਸਾਫ਼ ਊਰਜਾ ਅਤੇ ਕਰਿਟਿਕਲ ਮਿਨਰਲ ਵਰਗੇ ਖੇਤਰਾਂ ਵਿੱਚ ਅੱਗੇ ਵਧ ਰਿਹਾ ਹੈ।

TAGGED:
Share This Article